ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ
ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ
Publish Date: Wed, 26 Nov 2025 04:21 PM (IST)
Updated Date: Wed, 26 Nov 2025 04:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਖੂਈਖੇੜਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਵੀਕਾਂਤ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਅਬੋਹਰ ਫਾਜਿਲਕਾ ਰੋਡ ਪਟੜੀ ਸ਼ੂਗਰ ਮਿਲ ਬੋਦੀਵਾਲਾ ਪਿੱਥਾ ਨੇੜੇ ਮੌਜੂਦ ਸਨ ਤਾਂ ਹਰਮਨ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਆਜਮਵਾਲਾ ਜਮੀਨ ਤੇ ਕੁਝ ਹਰਕਤ ਕਰਦਾ ਨਜਰ ਆਇਆ। ਜਿਸਦੇ ਹੱਥ ਵਿਚ ਸਿਲਵਰ ਪੰਨੀ ਤੇ ਹੈਰੋਇਨ ਲੱਗੀ ਹੋਈ,10 ਰੁਪਏ ਦਾ ਭਾਰਤੀ ਕਰੰਸੀ ਨੋਟ ਜੋ ਬੀੜੀਨੁਮਾ ਅਤੇ ਲਾਇਟਰ ਫੜੀਆ ਹੋਇਆ ਸੀ। ਜਿਸਤੇ ਧਾਰਾ 27/61/85 ਐਨਡੀਪੀਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।