ਸ਼ਾਨਦਾਰ ਪ੍ਰਦਰਸ਼ਨ ਲਈ ਐੱਨਸੀਸੀ ਕੈਡਿਟਾਂ ਨੂੰ ਦਿੱਤੀ ਤਰੱਕੀ
ਐੱਨਸੀਸੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਦੀ ਹੋਈ ਤਰੱਕੀ
Publish Date: Mon, 19 Jan 2026 05:26 PM (IST)
Updated Date: Mon, 19 Jan 2026 05:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਵਿਚ ਬਿਹਤਰੀਨ ਕਾਰਜ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਤਰੱਕੀ ਦੇਣ ਦੇ ਉਦੇਸ਼ ਨਾਲ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ‘ਕੈਡਿਟ ਰੈਂਕ ਸੈਰੇਮਨੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਰਨਲ ਚੰਦਰ ਸ਼ੇਖਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਰੁਚੀ ਪਾਂਡੇ ਨੇ ਦੱਸਿਆ ਕਿ ਕੁਝ ਕੈਡਿਟਾਂ ਨੂੰ ਲਾਂਸ ਕਾਰਪੋਰਲ ਤੋਂ ਕਾਰਪੋਰਲ ਅਤੇ ਕੁਝ ਨੂੰ ਕੈਡਿਟ ਤੋਂ ਲਾਂਸ ਕਾਰਪੋਰਲ ਦੇ ਅਹੁਦੇ ’ਤੇ ਪਦਉੱਨਤ ਕੀਤਾ ਗਿਆ ਹੈ। ਪ੍ਰਮੋਟ ਹੋਣ ਵਾਲੇ ਕੈਡਿਟਾਂ ਵਿਚ ਸੁਖਮਨ ਸਿੰਘ, ਏਕਮਰੂਪ ਕੌਰ, ਜਪਨੀਤ ਕੌਰ, ਅਰੁਣਾ ਸ਼ਰਮਾ, ਯੁਕਤਾ, ਰਿਤਮ ਔਲਖ, ਜਪਜੋਤ ਕੌਰ, ਨੈਤਿਕ ਗ੍ਰੋਵਰ, ਹਰਗੁਣ ਕੌਰ, ਲੀਜ਼ਾ, ਪ੍ਰਭਜੋਤ ਕੌਰ, ਆਯੂਸ਼ ਕੁਮਾਰ, ਸ਼ਾਨ ਸੋਲੋਮਨ, ਤੇਜਸ ਸ਼ਰਮਾ, ਐਸ਼ਪ੍ਰੀਤ ਕੌਰ, ਸੋਨਮਪ੍ਰੀਤ ਕੌਰ, ਵਾਸੂ ਸਿੰਗਲਾ ਅਤੇ ਸੂਰਯਾਂਸ਼ ਹਨ। ਕਰਨਲ ਚੰਦਰ ਸ਼ੇਖਰ ਵੱਲੋਂ ਇਨ੍ਹਾਂ ਸਾਰੇ ਕੈਡਿਟਾਂ ਨੂੰ ਬੈਜ ਲਗਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਮੁੱਖ ਮਹਿਮਾਨ ਕਰਨਲ ਚੰਦਰ ਸ਼ੇਖਰ ਨੇ ਕਿਹਾ ਕਿ ਐੱਨਸੀਸੀ ਰਾਹੀਂ ਵਿਦਿਆਰਥੀ ਦਾ ਚਰਿੱਤਰ ਨਿਰਮਾਣ ਹੁੰਦਾ ਹੈ ਅਤੇ ਉਸ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਐੱਨਸੀਸੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਏ। ਪ੍ਰਿੰਸੀਪਲ ਨੇ ਸਾਰੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੀਨੀਅਰ ਜਨਰਲ ਮੈਨੇਜਰ ਕਰਨਲ ਰਾਜੇਸ਼ ਆਨੰਦ, ਡੀਜੀਐੱਮ ਐਡਮਿਨ ਡਾ. ਸੈਲਿਨ, ਵੀਪੀ ਕੈਂਬਰਿਜ ਬਿੰਦੂ ਗੁਪਤਾ, ਏਜੀਐੱਮ ਈਵੈਂਟਸ ਐਂਡ ਐਕਟੀਵਿਟੀ ਗੁਰਿੰਦਰਜੀਤ ਕੌਰ, ਐੱਨਸੀਸੀ ਇੰਚਾਰਜ ਮਨਪ੍ਰੀਤ ਕੌਰ ਸਮੇਤ ਹੋਰ ਵੀ ਹਾਜ਼ਰ ਸਨ।