ਇਸ ਸਮੇ ਕਾਨਫਰੰਸ ਤੇ ਸੰਗਤ ਲਿਆਉਣ ਲਈ ਪਾਰਟੀ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਨਾਲ ਹੀ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਗਿਆਨ ਸਿੰਘ ਮੰਡ ਅਤੇ ਲਖਵਿੰਦਰ ਸਿੰਘ ਸੁਪਰ ਵਲਟੋਹਾ ਨੂੰ ਪਾਰਟੀ ਦੇ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਜਸਵੰਤ ਸਿੰਘ ਮਮਦੋਟ ਨੂੰ ਸੋਸ਼ਲ ਮੀਡੀਆ ਜ਼ਿਲ੍ਹਾ ਫਿਰੋਜ਼ਪੁਰ ਦਾ ਇੰਚਾਰਜ਼, ਗਿਆਨੀ ਬਲਦੇਵ ਸਿੰਘ ਬੈਟਰੀਆਂ ਵਾਲੇ ਤਲਵੰਡੀ ਭਾਈ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਹਰਪਾਲ ਸਿੰਘ ਬਲੈਅਰ ਵੱਲੋਂ ਵਿਸਾਖੀ ਦੇ ਮੌਕੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਕੀਤੀ ਜਾਣ ਬਾਰੇ ਫਿਰੋਜ਼ਪੁਰ ਦੀ ਲੀਡਰਸ਼ਿਪ ਨਾਲ ਕੀਤੀ ਗਈ।
ਇਸ ਮੌਕੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਬਲੈਅਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਹਲਾਤ ਦਿਨੋਂ ਦਿਨ ਬਦਤਰ ਹੋ ਰਹੇ ਹਨ। ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੀਆ ਸਮੱਸਿਆਵਾਂ, ਮਜ਼ਦੂਰਾਂ ਦੀ ਤਰਸਯੋਗ ਹਾਲਤ, ਬੇਰੁਜ਼ਗਾਰੀ, ਮੁਲਾਜ਼ਮ ਵਰਗ ਦੀਆਂ ਦੁੱਖ ਤਕਲੀਫਾਂ ਬਾਰੇ ਵਿਸਾਖੀ ਤੇ ਵਿਚਾਰ ਚਰਚਾ ਰਾਹੀ ਇਨ੍ਹਾਂ ਮਾਮਲਿਆ ਦੇ ਹੱਲ ਲਈ ਗੱਲ ਹੋਵੇਗੀ।
ਇਸ ਮੌਕੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ ਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਨੇ ਕਿਹਾ ਕਿ ਸੈਂਟਰ ਅਤੇ ਪੰਜਾਬ ਸਰਕਾਰ ਦਾ ਪੰਜਾਬ ਦੀ ਬਿਹਤਰੀ ਲਈ ਕੋਈ ਧਿਆਨ ਨਹੀਂ ਹੈ। ਲੰਮੇ ਸਮੇਂ ਤੋਂ ਬਰਕਰਾਰ ਸਿੱਖ ਕੌਮ ਦੇ ਬੁਨਿਆਦੀ ਮਸਲਿਆਂ ਦੇ ਹੱਲ ਤਾਂ ਕੀ ਕਰਨੇ ਸਨ, ਸਗੋਂ ਪੰਜਾਬ ਅਤੇ ਸਿੱਖ ਕੌਮ ਨੂੰ ਹੋਰ ਮਾਲੀ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ।
ਇਸ ਸਮੇ ਕਾਨਫਰੰਸ ਤੇ ਸੰਗਤ ਲਿਆਉਣ ਲਈ ਪਾਰਟੀ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਨਾਲ ਹੀ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਗਿਆਨ ਸਿੰਘ ਮੰਡ ਅਤੇ ਲਖਵਿੰਦਰ ਸਿੰਘ ਸੁਪਰ ਵਲਟੋਹਾ ਨੂੰ ਪਾਰਟੀ ਦੇ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਜਸਵੰਤ ਸਿੰਘ ਮਮਦੋਟ ਨੂੰ ਸੋਸ਼ਲ ਮੀਡੀਆ ਜ਼ਿਲ੍ਹਾ ਫਿਰੋਜ਼ਪੁਰ ਦਾ ਇੰਚਾਰਜ, ਗਿਆਨੀ ਬਲਦੇਵ ਸਿੰਘ ਬੈਟਰੀਆਂ ਵਾਲੇ ਤਲਵੰਡੀ ਭਾਈ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਉਲ, ਜਗਜੀਤ ਸਿੰਘ ਸ਼ੂਸ਼ਕ, ਗੁਰਵਿੰਦਰ ਸਿੰਘ ਮਹਾਲਮ, ਪ੍ਰਗਟ ਸਿੰਘ ਵਾਹਕੇ, ਸੁੱਚਾ ਸਿੰਘ ਬਸਤੀ ਭਾਨੇ ਵਾਲੀ, ਸੁੱਚਾ ਸਿੰਘ ਮੁਹਾਲਮ, ਹਜ਼ਾਰਾ ਸਿੰਘ, ਜੋਗਿੰਦਰ ਸਿੰਘ ਮੱਲੇਵਾਲਾ, ਦਵਿੰਦਰ ਸਿੰਘ ਚੂਰੀਆਂ, ਜਸਵੰਤ ਸਿੰਘ ਬੂੜੇ ਵਾਲਾ, ਅਰਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਵੇਹੜੀ, ਮੋਹਨ ਸਿੰਘ ਨਿਆਜੀਆਂ, ਦਿਲਬਾਗ ਸਿੰਘ ਦਿਉਲ, ਦਰਸ਼ਨ ਸਿੰਘ ਦਿਉਲ, ਕਾਬਲ ਸਿੰਘ ਭੁੱਲਰ, ਨਿਸ਼ਾਨ ਸਿੰਘ ਬਲੇਅਰ ਅਤੇ ਜਸਬੀਰ ਸਿੰਘ ਬੱਚੜੇ ਤਰਨਤਾਰਨ ਆਦਿ ਨੇ ਵਿਸਾਖੀ ਕਾਨਫਰੰਸ ਤੇ ਵੱਧ ਤੋ ਵੱਧ ਸੰਗਤ ਲਿਜਾਣ ਦਾ ਪਾਰਟੀ ਨੂੰ ਵਿਸਵਾਸ਼ ਦਿਵਾਇਆ।