Big Breaking : ਫਿਰੋਜ਼ਪੁਰ 'ਚ ਆਰਐੱਸਐੱਸ ਆਗੂ ਦੇ ਪੁੱਤਰ ਨੂੰ ਗੋਲ਼ੀਆਂ ਨਾਲ ਭੁੰਨਿਆ, ਦੁਕਾਨ ਤੋਂ ਘਰ ਜਾਂਦੇ ਸਮੇਂ ਵਾਪਰੀ ਘਟਨਾ
ਸ਼ਹਿਰ ਵਿੱਚ ਉਸ ਵੇਲੇ ਗੁੱਸੇ ਅਤੇ ਸੋਗ ਦੀ ਲਹਿਰ ਫੈਲ ਗਈ ਜਦੋ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਨਾਲ ਜੁੜੇ ਫਿਰੋਜ਼ਪੁਰ ਸ਼ਹਿਰ ਦੇ ਸੀਨੀਅਰ ਕਾਰਕੁਨ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਵਾਰਦਾਤ ਦੀ ਖ਼ਬਰ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ।
Publish Date: Sat, 15 Nov 2025 08:13 PM (IST)
Updated Date: Sat, 15 Nov 2025 08:44 PM (IST)
ਪਰਮਿੰਦਰ ਥਿੰਦ, ਫਿਰੋਜ਼ਪੁਰ : ਸ਼ਹਿਰ ਵਿੱਚ ਉਸ ਵੇਲੇ ਗੁੱਸੇ ਅਤੇ ਸੋਗ ਦੀ ਲਹਿਰ ਫੈਲ ਗਈ ਜਦੋ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਨਾਲ ਜੁੜੇ ਫਿਰੋਜ਼ਪੁਰ ਸ਼ਹਿਰ ਦੇ ਸੀਨੀਅਰ ਕਾਰਕੁਨ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਵਾਰਦਾਤ ਦੀ ਖ਼ਬਰ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ।
ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੱਤਿਆ ਦੇ ਕਾਰਨ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ, ਪਰ ਪੁਲਿਸ ਵੱਲੋਂ ਕਈ ਪੱਖਾਂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਵਰਗਾਂ ਵਿੱਚ ਇਸ ਘਟਨਾ ਨੂੰ ਲੈ ਕੇ ਡੂੰਘਾ ਦੁੱਖ ਅਤੇ ਗੁੱਸਾ ਪਾਇਆ ਜਾ ਰਿਹਾ ਹੈ।
ਲੋਕ ਹੈਰਾਨ ਹੋ ਰਹੇ ਸਨ ਕਿ ਇਕ ਨੇਕ ਤੇ ਭਲੇ ਮਾਨਸ ਨੂੰ ਕੋਈ ਕਿਵੇਂ ਮਾਰ ਸਕਦਾ ਹੈ । ਜ਼ਿਕਰਯੋਗ ਹੈ ਕਿ ਨਵੀਨ ਅਰੋੜਾ ਪ੍ਰਸਿੱਧ ਸਮਾਜਿਕ ਸ਼ਖ਼ਸੀਅਤ ਬਾਊ ਦੀਨਾਨਾਥ ਜੀ ਦੇ ਪੋਤੇ ਸਨ। ਬਾਊ ਦੀਨਾਨਾਥ ਜੀ ਐਮਰਜੈਂਸੀ ਦੇ ਦੌਰਾਨ ਜੇਲ੍ਹ ਕੱਟ ਚੁੱਕੇ ਹਨ ਅਤੇ ਆਜ਼ਾਦੀ ਦੇ ਦਿਨਾਂ ਤੋਂ ਹੀ ਸੰਘ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ।