ਬਾਰ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਬਾਰ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
Publish Date: Sat, 10 Jan 2026 05:21 PM (IST)
Updated Date: Sat, 10 Jan 2026 05:24 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਤਹਿਸੀਲ ਕੰਪਲੈਕਸ ਵਿਖੇ ’ਚ ਬਾਰ ਐਸੋਸੀਏਸ਼ਨ ਜਲਾਲਾਬਾਦ, ਵਸੀਕਾ ਨਵੀਸ ਯੂਨੀਅਨ, ਅਸਟਾਮ ਫਰੋਸ਼ ਯੂਨੀਅਨ ਅਤੇ ਕਲਰਕ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੀ ਆਮਦ ਤੇ ਅਦਾਲਤੀ ਕੰਪਲੈਕਸ ਵਿੱਚ ਬਣੇ ਨਿਊ ਬਾਰਰੂਮ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਵਾਉਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਡਿਪਟੀ ਕਮਿਸ਼ਨਰ ਫਾਜਿਲਕਾ ਅਮਰਪ੍ਰੀਤ ਕੌਰ, ਗੁਰਮੀਤ ਸਿੰਘ ਐਸਐਸਪੀ ਫਾਜਿਲਕਾ, ਕਵਰਜੀਤ ਸਿੰਘ ਐਸਡੀਐਮ ਜਲਾਲਾਬਾਦ, ਗੁਰਸੇਵਕ ਸਿੰਘ ਡੀਐਸਪੀ ਜਲਾਲਾਬਾਦ, ਸੁਖਚਰਨ ਸਿੰਘ ਤਹਿਸੀਲ ਦਾ ਜਲਾਲਾਬਾਦ, ਨਾਇਬ ਤਹਿਸੀਲਦਾਰ ਤੋ ਇਲਾਵਾ ਤਹਿਸੀਲ ਨਾਲ ਸਬੰਧਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ, ਸਕੱਤਰ ਸ਼ਾਂਤਮ ਮੁੰਜਾਲ, ਮੀਤ ਪ੍ਰਧਾਨ ਐਡਵੋਕੇਟ ਅਮਨ ਹਾਂਡਾ, ਜੁਆਇੰਟ ਸੈਕਰੈਟਰੀ ਅਕਸ਼ੇ ਪਪਨੇਜਾ ਅਤੇ ਖਜ਼ਾਨਚੀ ਸੁਨੀਲ ਵਾਰਵਲ ਨੇ ਦੱਸਿਆ ਕਿ ਹਰ ਸਾਲ ਬਾਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ।