ਪ੍ਰਿੰਸੀਪਲ ਠਾਕੁਰ ‘ਪ੍ਰਾਈਡ ਆਫ ਸਕੂਲ ਐਵਾਰਡ’ ਨਾਲ ਸਨਮਾਨਿਤ
ਐਮਬਰੋਜ਼ੀਅਲ ਸਕੂਲ ਦੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ‘“ਪ੍ਰਾਈਡ ਆਫ ਸਕੂਲ ਐਵਾਰਡ” ਨਾਲ ਸਨਮਾਨਿਤ
Publish Date: Mon, 01 Dec 2025 04:49 PM (IST)
Updated Date: Mon, 01 Dec 2025 04:50 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੂੰ ਫੈਪ ਨੈਸ਼ਨਲ ਐਵਾਰਡਜ਼-2025 ਵਿੱਚ ‘ਦ ਪ੍ਰਾਈਡ ਆਫ ਸਕੂਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਆਯੋਜਿਤ ਪੰਜਵੇ ਫੈਪ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਦੱਸਿਆ ਕਿ ਅਵਾਰਡ ਉਨ੍ਹਾਂ ਵਿਅਕਤੀਆਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਇਮਾਨਦਾਰੀ ਨਾਲ ਵਿਦਿਆਰਥੀ-ਕੇਂਦਰਿਤ ਦ੍ਰਿਸ਼ਟੀਕੋਣ ਅਤੇ ਸੰਸਥਾ ਦੇ ਸੁਨਿਹਰੇ ਭਵਿੱਖ ਲਈ ਕੀਮਤੀ ਯੋਗਦਾਨ ਦਿੱਤਾ ਹੈ। ਫੈਡਰੇਸ਼ਨ ਦੇ ਮਤਾਬਕ ਤੇਜ ਸਿੰਘ ਠਾਕੁਰ ਨੇ ਜੋ ਮਿਹਨਤ,ਸਮਰਪਣ ਅਤੇ ਦੂਰਦਰਸ਼ਤਾ ਸਕੂਲ ਦੇ ਵਿਕਾਸ ਲਈ ਦਿਖਾਈ ਹੈ, ਉਹ ਨਾਂ ਕੇਵਲ ਪ੍ਰਸ਼ੰਸਾ-ਯੋਗ ਹੈ,ਸਗੋਂ ਹੋਰ ਸਿੱਖਿਆ ਪ੍ਰਬੰਧਕਾਂ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਉਨ੍ਹਾਂ ਵੱਲੋਂ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਲਈ ਨਿਰੰਤਰ ਯਤਨ ਬੱਚਿਆਂ ਵਿੱਚ ਨੈਤਿਕ ਮੁੱਲਾਂ ਦੀ ਸਥਾਪਨਾ ਲਈ ਕੋਸ਼ਿਸ਼ ,ਸਕੂਲ ਦੀ ਬੁਨਿਆਦੀ ਮਜ਼ਬੂਤੀ ਅਤੇ ਸਟਾਫ਼ ਦੀ ਪੇਸ਼ੇਵਰ ਵਿਕਾਸ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਇਹ ਸਨਮਾਨ ਸਾਡੇ ਸਕੂਲ ਦੇ ਮਾਣ ਨੂੰ ਇੱਕ ਨਵੇਂ ਆਕਾਸ਼ ‘ਤੇ ਲੈ ਗਿਆ ਹੈ। ਤੇਜ ਸਿੰਘ ਠਾਕੁਰ ਨਾ ਸਿਰਫ਼ ਸਕੂਲ ਦੇ ਪ੍ਰਿੰਸੀਪਲ ਹਨ,ਸਗੋਂ ਉਹ ਸਾਡੇ ਸਿੱਖਿਆ ਪਰਿਵਾਰ ਦੇ ਮਜ਼ਬੂਤ ਸਤੰਭ, ਵਿਦਿਆਰਥੀਆਂ ਦੇ ਸੱਚੇ ਮਾਰਗਦਰਸ਼ਕ ਅਤੇ ਅਧਿਆਪਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦੀ ਇਮਾਨਦਾਰੀ, ਸਿੱਖਿਆ ਪ੍ਰਤੀ ਦਿਲੀ ਲਗਨ ਅਤੇ ਸੰਸਥਾ ਦੀ ਉੱਚਾਈ ਲਈ ਲਗਾਤਾਰ ਮਿਹਨਤ ਨੇ ਐਮਬਰੋਜ਼ੀਅਲ ਪਬਲਿਕ ਸਕੂਲ ਨੂੰ ਇਕ ਨਵੇਂ ਪੱਧਰ ‘ਤੇ ਪਹੁੰਚਾਇਆ ਹੈ ਵਧੀਆ ਨਤੀਜੇ ਦੇ ਰਿਹਾ ਹੈ। ਇਹ ਪੁਰਸਕਾਰ ਦੀ ਲੰਮੇ ਸਮੇਂ ਦੀ ਅਟੱਲ ਨਿਸ਼ਠਾ ਅਤੇ ਬੇਅੰਤ ਮਿਹਨਤ ਦਾ ਨਤੀਜਾ ਹੈ। ਮੈਂ ਸਕੂਲ ਵੱਲੋਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਯਕੀਨ ਦਿਵਾਉਂਦਾ ਹਾਂ ਕਿ ਸਾਡਾ ਸਕੂਲ ਉਨ੍ਹਾਂ ਦੀ ਅਗਵਾਈ ਹੇਠ ਹੋਰ ਵੀ ਪ੍ਰਗਤੀ ਦੇ ਨਵੇਂ ਮਾਪਦੰਡ ਸਥਾਪਤ ਕਰੇਗਾ।