ਡਾ. ਸ਼ਵੇਤਾ ਅਗਰਵਾਲ ਤੇ ਡਾ. ਸਰਬਜੀਤ ਕੌਰ ਦਾ ਸਵਾਗਤ
ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਚ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਦਾ ਭਵਿਆ ਸਵਾਗਤ
Publish Date: Wed, 19 Nov 2025 06:04 PM (IST)
Updated Date: Wed, 19 Nov 2025 06:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੇ ਆਪਸੀ ਸਹਿਯੋਗ ਨਾਲ ਅੱਜ ਫ਼ਿਰੋਜ਼ਪੁਰ ਵਿਚ ਪ੍ਰਸਿੱਧ ਇਸਤਰੀ ਰੋਗ ਅਤੇ ਪ੍ਰਸੂਤੀ ਵਿਸ਼ੇਸ਼ ਗਿਆਨ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਫ਼ੈਸਿਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੋ ਅਨੁਭਵੀ ਵਿਸ਼ੇਸ਼ ਮਾਹਰਾਂ ਦੇ ਜੁੜਨ ਨਾਲ ਮਹਿਲਾਵਾਂ ਦੀਆਂ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਨੇ ਦੋਵੇਂ ਡਾਕਟਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਸਮਰਪਿਤ ਅਤੇ ਯੋਗ ਟੀਮ ਦੇ ਨਾਲ ਸਮਾਜ ਨੂੰ ਉੱਤਮ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਦੇ ਸਾਥ ਨਾਲ ਇਹ ਘੋਸ਼ਣਾ ਕੀਤੀ ਕਿ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਹੁਣ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਵਿਚ ਕਨਸਲਟੈਂਟ ਵਜੋਂ ਸੇਵਾਵਾਂ ਦੇਣਗੀਆਂ। ਦੋਵੇਂ ਡਾਕਟਰ ਆਪਣੇ ਨਾਲ ਵਰਿ੍ਹਆਂ ਦਾ ਅਨੁਭਵ ਅਤੇ ਗਹਿਰੀ ਵਿਦਵਤਾ ਲੈ ਕੇ ਆਈਆਂ ਹਨ, ਜੋ ਕਿ ਸਭ ਤੋਂ ਜਟਿਲ ਮਾਮਲਿਆਂ ਨੂੰ ਵੀ ਸੁਲਝਾਉਣ ਵਿਚ ਸਮਰੱਥ ਹਨ। ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਇਨ੍ਹਾਂ ਅਨੁਭਵੀ ਡਾਕਟਰਾਂ ਦੇ ਆਉਣ ਨਾਲ ਫ਼ਿਰੋਜ਼ਪੁਰ ਅਤੇ ਨੇੜਲੇ ਇਲਾਕਿਆਂ ਦੀਆਂ ਮਹਿਲਾਵਾਂ ਨੂੰ ਉੱਚ-ਸਤਰੀਏ ਇਲਾਜ ਅਤੇ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਡਾਕਟਰ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਹਨ ਅਤੇ ਮਰੀਜ਼ਾਂ ਦੀ ਪੂਰੀ ਨਿਸ਼ਠਾ ਨਾਲ ਸੰਭਾਲ ਕਰਦੀਆਂ ਹਨ। ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਵੀ ਦੋਵੇਂ ਡਾਕਟਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਪਰਿਵਾਰ ਵਿਚ ਇਨ੍ਹਾਂ ਦਾ ਸ਼ਾਮਲ ਹੋਣਾ ਇਕ ਗੌਰਵ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਗਰੁੱਪ ਇਸ ਵੇਲੇ 750 ਬਿਸਤਰਿਆਂ ਅਤੇ 170 ਡਾਕਟਰਾਂ ਦੀ ਮਜ਼ਬੂਤ ਟੀਮ ਨਾਲ ਕੰਮ ਕਰ ਰਿਹਾ ਹੈ। ਗਰੁੱਪ ਅਮ੍ਰਿਤਸਰ (ਦੋ ਕੇਂਦਰ), ਪਠਾਨਕੋਟ, ਸ਼੍ਰੀਨਗਰ ਅਤੇ ਤਰਨ ਤਾਰਨ ਵਿੱਚ ਉੱਤਮ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਗਰੁੱਪ ਹੁਣ ਤੱਕ 5 ਲੱਖ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰ ਚੁੱਕਾ ਹੈ ਅਤੇ ਸਮਾਜ ਦੀ ਸੇਵਾ ਵਿਚ ਯੋਗਦਾਨ ਪਾ ਰਿਹਾ ਹੈ। ਅਮਨਦੀਪ ਹਸਪਤਾਲ ਦਾ ਮੁੱਖ ਉਦੇਸ਼ ਬਿਹਤਰ ਇਲਾਜ ਅਤੇ ਸਿਹਤਮੰਦ ਸਮਾਜ ਦੀ ਰਚਨਾ ਵੱਲ ਲਗਾਤਾਰ ਯਤਨ ਕਰਨਾ ਹੈ।