ਜ਼ਿਲ੍ਹਾ ਪ੍ਰੀਸ਼ਦ ਲਈ ਹੁਣ ਤੱਕ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਨਾਮਜ਼ਦਗੀ ਪੱਤਰ ਦਾਖ਼ਲ
ਜ਼ਿਲ੍ਹਾ ਪ੍ਰੀਸ਼ਦ ਲਈ ਹੁਣ ਤੱਕ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਨਾਮਜ਼ਦਗੀ ਪੱਤਰ ਹੋਏ ਦਾਖਲ
Publish Date: Wed, 03 Dec 2025 06:01 PM (IST)
Updated Date: Wed, 03 Dec 2025 06:02 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਤੀਸਰੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਨਾਮਜ਼ਦਗੀ ਪੱਤਰ ਹੋਏ ਦਾਖਲ।ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਤੀਸਰੇ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 6 ਤੇ ਪੰਚਾਇਤ ਸੰਮਤੀ ਲਈ ਕੁੱਲ 47 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਨ੍ਹਾਂ ਚੋਣਾਂ ਲਈ 4 ਦਸੰਬਰ 2025 ਤੱਕ ਚਾਹਵਾਨ ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਆਪਣੇ ਨਾਮਜ਼ਦਗੀ ਪੱਤਰ ਭਰ ਸਕਣਗੇ।ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਵਧੇਰੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਪੰਚਾਇਤੀ ਸੰਮਤੀਆਂ ਲਈ ਤੀਸਰੀ ਦਿਨ ਤੱਕ ਕੁੱਲ 47 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਜ਼ਿਨ੍ਹਾਂ ਵਿਚੋਂ ਪੰਚਾਇਤ ਸੰਮਤੀ ਅਰਨੀਵਾਲਾ ਤੋਂ 6, ਪੰਚਾਇਤ ਸੰਮਤੀ ਫਾਜ਼ਿਲਕਾ ਤੋਂ 7, ਪੰਚਾਇਤ ਸੰਮਤੀ ਜਲਾਲਾਬਾਦ ਤੋਂ 5, ਪੰਚਾਇਤ ਸੰਮਤੀ ਬਲੂਆਣਾ ਐਟ ਅਬੋਹਰ ਤੋਂ 16 ਤੇ ਪੰਚਾਇਤ ਸੰਮਤੀ ਖੂਈਆਂ ਸਰਵਰ ਐਟ ਅਬੋਹਰ ਤੋਂ 13 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫਤਰ ਅਤੇ ਪੰਚਾਇਤ ਸੰਮਤੀ ਫਾਜ਼ਿਲਕਾ ਲਈ ਸਰਕਾਰੀ ਐਮ. ਆਰ. ਕਾਲਜ, ਫਾਜ਼ਿਲਕਾ ਕਮਰਾ ਨੰਬਰ 17, ਪੰਚਾਇਤ ਸੰਮਤੀ ਅਰਨੀਵਾਲਾ ਲਈ ਸਕੂਲ ਆਫ਼ ਐਮੀਨਾਂਸ ਅਰਨੀਵਾਲਾ ਸ਼ੇਖ ਸੁਭਾਨ ਕਾਮਰਸ ਬਲਾਕ ਵਿਚ, ਪੰਚਾਇਤ ਸੰਮਤੀ ਜਲਾਲਾਬਾਦ ਲਈ ਦਫ਼ਤਰ ਉਪ ਮੰਡਲ ਅਫ਼ਸਰ-ਕਮ-ਮਾਈਨਿੰਗ, ਸਰਕਾਰੀ ਲੜਕੀਆਂ ਜਲਾਲਾਬਾਦ, ਪੰਚਾਇਤ ਸੰਮਤੀ ਬਲੂਆਣਾ ਲਈ ਤਹਿਸੀਲਦਾਰ ਦਫ਼ਤਰ ਕੋਰਟ ਰੂਮ ਅਬੋਹਰ ਅਤੇ ਪੰਚਾਇਤ ਸੰਮਤੀ ਖੂਈਆਂ ਸਰਵਰ ਲਈ ਤਹਿਸੀਲਦਾਰ ਅਬੋਹਰ ਵੱਲੋਂ ਆਪਣੇ ਦਫ਼ਤਰ ਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। 5 ਦਸੰਬਰ 2025 (ਸ਼ੁੱਕਰਵਾਰ) ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 6 ਦਸੰਬਰ 2025 (ਸ਼ਨੀਵਾਰ) ਨੂੰ ਦੁਪਹਿਰ 3.00 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਵੋਟਾਂ ਦੀ ਗਿਣਤੀ 17 ਦਸੰਬਰ 2025 (ਬੁੱਧਵਾਰ) ਨੂੰ ਹੋਵੇਗੀ। ਬਾਕਸ ਫਾਜ਼ਿਲਕਾ ਜ਼ਿਲ੍ਹੇ ਲਈ ਚੋਣ ਅਬਜ਼ਰਵਰ ਕਮਲ ਕੁਮਾਰ ਗਰਗ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਫਾਜ਼ਿਲਕਾ ਲਈ ਕਮਲ ਕੁਮਾਰ ਗਰਗ, ਆਈ.ਏ.ਐਸ. (ਵਿਸ਼ੇਸ਼ ਸਕੱਤਰ ਖੁਰਾਕ ਤੇ ਸਿਵਲ ਸਪਲਾਈ)ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਪੂਰੀ ਤਰ੍ਹਾਂ ਨਿਰਪੱਖ ਤੇ ਭੈਅ ਮੁਕਤ ਚੋਣਾਂ ਕਰਵਾਉਣ ਲਈ ਉਹ ਫਾਜ਼ਿਲਕਾ ਜ਼ਿਲ੍ਹੇ ਵਿਚ ਮੌਜੂਦ ਰਹਿਣਗੇ। ਇਸ ਦੌਰਾਨ ਉਹ ਦਫਤਰ ਡਿਪਟੀ ਕਮਿਸ਼ਨਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜਦਗੀਆਂ ਦੀਆਂ ਪ੍ਰਕਿਰਿਆ ਦੌਰਾਨ ਹਾਜਰ ਰਹੇ। ਉਨ੍ਹਾਂ ਵੱਲੋਂ ਅਰਨੀਵਾਲਾ ਵਿਖੇ ਸਕੂਲ ਆਫ਼ ਐਮੀਨਾਂਸ ਅਰਨੀਵਾਲਾ ਸ਼ੇਖ ਸੁਭਾਨ ਕਾਮਰਸ ਬਲਾਕ ਦਾ ਵੀ ਦੌਰਾ ਕੀਤਾ ਗਿਆ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ/ਸ਼ਿਕਾਇਤ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।