ਮਾਤਾ ਗੁਜਰੀ ਸਕੂਲ ’ਚ 6ਵੀਂ ਤੋਂ 8ਵੀਂ ਜਮਾਤ ਦਾ ਪ੍ਰੋਗਰਾਮ ਕਰਵਾਇਆ
ਮਾਤਾ ਗੁਜਰੀ ਪਬਲਿਕ ਸਕੂਲ ਵਿਚ ‘ਹਰ ਬੱਚਾ ਸਟੇਜ ਤੇ’ ਲੜੀ ਅਨੁਸਾਰ 6ਵੀਂ ਤੋਂ 8ਵੀਂ ਕਲਾਸ ਦਾ ਪ੍ਰੋਗਰਾਮ ਕਰਵਾਇਆ ਗਿਆ
Publish Date: Wed, 26 Nov 2025 04:01 PM (IST)
Updated Date: Wed, 26 Nov 2025 04:05 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਚ ਸਮੇਂ-ਸਮੇਂ ਤੇ ਸੱਭਿਆਚਾਰਿਕ, ਖੇਡਾਂ ਤੇ ਆਧਾਰਿਤ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਅਧਾਰਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਵਿਚ ਵਿਦਿਆਰਥੀ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਪਿਛਲੇ ਦਿਨੀ ਹੋਏ ਖੇਡ ਮੁਕਾਬਲਿਆਂ ਤੋਂ ਬਾਅਦ ਮਾਤਾ ਗੁਜਰੀ ਪਬਲਿਕ ਸਕੂਲ ਵਿੱਚ ਅਤਰੰਗੀ ਫੇਸਟ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਰੰਗ -ਬਿਰੰਗੀਆਂ ਡਰੈਸਾਂ ਪਾ ਕੇ ਵੱਖ ਵੱਖ ਧੁਨਾਂ ਤੇ ਨਾਚ ਕੀਤੇ ਗਏ। ਗਿੱਧਾ, ਭੰਗੜਾ, ਲੁੱਡੀ ਨੇ ਸਭ ਦਾ ਮੋਹ ਮਨ ਮੋਹ ਲਿਆ। ਵੱਖ ਵੱਖ ਵਿਸ਼ਿਆਂ ਨੂੰ ਪ੍ਰਗਟ ਕਰਦੀਆਂ ਸਕਿੱਟਾਂ ਨੇ ਹਰ ਵਿਦਿਆਰਥੀ ਨੂੰ ਇੱਕ ਸੁਨੇਹਾ ਦਿੱਤਾ। ਇਸ ਮੌਕੇ ਤੇ ਰੀਤੂ ਸ਼ਰਮਾ ਅਤੇ ਸਾਨੀਆਂ ਚਾਵਲਾ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪ੍ਰਿੰਸੀਪਲ ਅਨੂਪ੍ਰੀਤ ਨੇ ਵੀ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪ੍ਰੋਗਰਾਮ ਵਿਚ ਹਾਜ਼ਰੀ ਲਵਾਈ ਅਤੇ ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਨੇ ਆਪਣੇ ਵਿਚਾਰਾਂ ਰਾਹੀਂ ਪਿਛਲੇ ਸਾਲ ਸਕੂਲ ਦੀਆਂ ਪ੍ਰਾਪਤੀਆਂ ਨੂੰ ਮਾਪਿਆਂ ਸਾਹਮਣੇ ਗਿਣਾਇਆ ਅਤੇ ਆਉਣ ਵਾਲੇ ਸਮਿਆਂ ਦੇ ਵਿਚ ਵੀ ਹੋਰ ਵੱਧ ਚੜ੍ਹ ਕੇ ਸਕੂਲ ਨੂੰ ਵਿਕਾਸ ਦੇ ਰਾਹ ਤੇ ਲਿਜਾ ਖੜਾ ਕਰਨ ਦੇ ਲਈ ਭਰੋਸਾ ਦਿੱਤਾ।