ਸਹਿਤ ਸਭਾ ਵਿਛੜੇ ਸਾਥੀ ਨੂੰ ਦਿੱਤਾ ਸ਼ਰਧਾਂਜਲੀ
ਸਹਿਤ ਸਭਾ ਦੀ ਮੀਟਿੰਗ ਹੋਈ
Publish Date: Sun, 18 Jan 2026 05:31 PM (IST)
Updated Date: Sun, 18 Jan 2026 05:34 PM (IST)

ਜਲਾਲਾਬਾਦ : ਸਹਿਤ ਸਭਾ ਜਲਾਲਾਬਾਦ ਵੱਲੋਂ ਇਕ ਮਾਸਿਕ ਮੀਟਿੰਗ ਜਲਾਲਾਬਾਦ ਦੇ ਐਫੀਸੈ਼ਟ ਕਾਲਜ ਵਿਖੇ ਰੱਖੀ ਗਈ। ਜਿਸ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਵੱਲੋਂ ਪਿਛਲੀ ਦਿਨੀਂ ਅਕਾਲ ਚਲਾਣਾ ਕਰ ਗਏ ਸਤਨਾਮ ਸਿੰਘ ਮਹਿਰਮ ਦੀ ਮੌਤ ਤੇ ਡੂੰਘਾ ਇਜ਼ਹਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਤਨਾਮ ਸਿੰਘ ਮਹਿਰਮ ਸਾਹਿਤ ਸਭਾ ਦੇ ਮੁੱਢਲੇ ਕਵੀਆਂ ਵਿੱਚੋਂ ਸਨ ਅਤੇ ਉਹਨਾਂ ਦੀ ਕਲਮ ਤੋਂ ਸੇਧ ਲੈ ਕੇ ਕਈ ਨਵੇਂ ਕਵੀ ਹੋਂਦ ਵਿੱਚ ਆਏ ਸਨ ਅਤੇ ਸਤਨਾਮ ਸਿੰਘ ਮਹਿਰਮ ਦਾ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਨਾਲ ਸਾਹਿਤ ਸਭਾ ਜਲਾਲਾਬਾਦ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੰਚ ਦੀ ਭੂਮਿਕਾ ਨਿਭਾ ਰਹੇ ਹਰਸ਼ਦੀਪ ਬੋਪਾਰਾਏ ਨੇ ਸਤਨਾਮ ਸਿੰਘ ਮਹਿਰਮ ਦੀਆਂ ਸੁਣਾਈਆਂ ਗਈਆਂ ਰਚਨਾਵਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ ਕਿ ਸਤਨਾਮ ਸਿੰਘ ਮਹਿਰਮ ਦੀ ਲਿਖਤ ਬਾਕਮਾਲ ਸੀ ਜਿਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਸੀ ਅਤੇ ਅਜਿਹੇ ਕਵੀਆਂ ਦੇ ਅਚਾਨਕ ਚਲੇ ਜਾਣ ਨਾਲ ਸਾਹਿਤ ਸਭਾ ਜਲਾਲਾਬਾਦ ਦੇ ਕਵੀਆਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਸਾਹਿਤ ਸਭਾ ਦੇ ਕੈਸ਼ੀਅਰ ਦੀਪਕ ਨਾਰੰਗ ਨੇ ਆਖਿਆ ਕਿ ਸਾਹਿਤ ਸਭਾ ਜਲਾਲਾਬਾਦ ਦੀ ਸ਼ੁਰੂਆਤ ਕਰਨ ਵਾਲਿਆਂ ਵਿੱਚੋਂ ਸਤਨਾਮ ਸਿੰਘ ਮਹਿਰਮ ਦਾ ਵੀ ਅਹਿਮ ਯੋਗਦਾਨ ਸੀ ਇਹਨਾਂ ਵੱਲੋਂ ਕਈ ਦਹਾਕਿਆਂ ਬਾਅਦ ਵੀ ਹਰ ਮੀਟਿੰਗ ਤੇ ਆਉਣਾ ਅਤੇ ਆਪਣੀਆਂ ਨਵੀਆਂ ਰਚਨਾਵਾਂ ਰਾਹੀਂ ਯੋਗਦਾਨ ਪਾਉਣਾ ਮਹੱਤਵਪੂਰਨ ਸੀ। ਇਸ ਮੌਕੇ ਤੇ ਸਾਹਿਤਕਾਰ ਪਰਮ ਝਾਬ ਵੱਲੋਂ ਸਤਨਾਮ ਸਿੰਘ ਮਹਿਰਮ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ। ਇਸ ਮੀਟਿੰਗ ਵਿੱਚ ਪ੍ਰਵੇਸ਼ ਖੰਨਾ, ਗੋਪਾਲ ਬਜਾਜ, ਪ੍ਰੀਤੀ ਬਬੂਟਾ, ਊਸ਼ਾ ਝਾਂਬ, ਨੀਰਜ ਛਾਬੜਾ, ਪ੍ਰਕਾਸ਼ ਦੋਸ਼ੀ, ਜਸਕਰਨਜੀਤ ਸਿੰਘ, ਪਰਮਜੀਤ ਧਮੀਜਾ, ਕੁਲਦੀਪ ਬਰਾੜ, ਅਸ਼ੋਕ ਮੈਣੀ, ਅਮਰੀਕ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।