ਚਾਨਣ ਲਾਲ ਤਨੇਜਾ ਦੀ ਯਾਦ ’ਚ ਖੂਨਦਾਨ ਕੈਂਪ ਅੱਜ
ਸਵਰਗੀ ਚਾਨਣ ਲਾਲ ਤਨੇਜਾ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਅੱਜ
Publish Date: Sat, 31 Jan 2026 05:06 PM (IST)
Updated Date: Sat, 31 Jan 2026 05:07 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ਼੍ਰੀ ਮੇਢ ਰਾਜਪੂਤ ਸਭਾ ਫਾਜ਼ਿਲਕਾ ਅਤੇ ਬਲੱਡ ਡੋਨੇਸ਼ਨ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਵੱਲੋਂ, ਸਵਰਗੀ ਚਾਨਣ ਲਾਲ ਤਨੇਜਾ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ 1 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼੍ਰੀ ਮੇਢ ਰਾਜਪੂਤ ਸਭਾ ਬਾਰਡਰ ਰੋਡ ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਤਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਗੀ ਚਾਨਣ ਲਾਲ ਤਨੇਜਾ ਦੀ ਯਾਦ ਚ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ।ਸ਼੍ਰੀ ਮੇਢ ਰਾਜਪੂਤ ਸਭਾ ਦੇ ਪ੍ਰਧਾਨ ਰਾਜਿੰਦਰ ਵਰਮਾ, ਸਾਹਿਲ ਵਰਮਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।