ਮੈਡੀਕਲ ਚੈੱਕਅਪ ਕੈਂਪ ’ਚ 52 ਮਰੀਜ਼ਾਂ ਦੀ ਕੀਤੀ ਜਾਂਚ
ਮੈਡੀਕਲ ਚੈੱਕਅਪ ਕੈਂਪ ’ਚ 52 ਮਰੀਜ਼ਾਂ ਦੀ ਕੀਤੀ ਜਾਂਚ
Publish Date: Wed, 26 Nov 2025 03:18 PM (IST)
Updated Date: Wed, 26 Nov 2025 03:20 PM (IST)
ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵੱਲੋਂ ਚੱਲ ਰਹੀ ਡਿਸਪੈਂਸਰੀ ’ਚ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ. ਓਮਪ੍ਰਕਾਸ਼ ਕੰਬੋਜ ਨੇ ਮਰੀਜ਼ਾ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ 52 ਮਰੀਜ਼ਾਂ ਦਾ ਚੈੱਕਅਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਲਾਇਆ ਜਾਂਦਾ ਹੈ, ਜਿਸ ਦਾ ਫਾਇਦਾ ਹਜ਼ਾਰਾਂ ਦੀ ਗਿਣਤੀ ’ਚ ਮਰੀਜ਼ ਉਠਾ ਚੁੱਕੇ ਹਨ ਤੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੇ ਲੋਕ ਹਫਤੇ ’ਚ 2 ਵਾਰ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਚੈੱਕਅਪ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਪਰਸਵਾਰਥ ਸਭਾ ਦੇ ਸਰਪ੍ਰਸਤ ਅਨਿਲਦੀਪ ਨਾਗਪਾਲ, ਇੰਦਰਜੀਤ ਸਿੰਘ ਬੱਬਰ,ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਖਜਾਨਚੀ ਸੁਰੇਸ਼ ਚੌਹਾਨ, ਮੈਡਮ ਰਮਨ, ਰੋਬਿਨ ਵਟਸ, ਰਾਮੇਸ਼ ਰਾਠੀ ਤੇ ਮਾਨਿਕ ਚੌਹਾਣ ਆਦਿ ਹਾਜ਼ਰ ਸਨ ।