ਜ਼ਿਲ੍ਹਾ ਪ੍ਰੀਸ਼ਦ ਲਈ 23 ਤੇ ਪੰਚਾਇਤ ਸੰਮਤੀ ਲਈ 77 ਉਮੀਦਵਾਰਾਂ ਨੇ ਨਾਂ ਲਏ ਵਾਪਸ
ਜ਼ਿਲ੍ਹਾ ਪ੍ਰੀਸ਼ਦ ਲਈ 23 ਤੇ ਪੰਚਾਇਤ ਸੰਮਤੀ ਲਈ 77 ਉਮੀਦਵਾਰਾਂ ਨੇ ਲਏ ਨਾਮਜ਼ਦਗੀ ਪੱਤਰ ਵਾਪਸ
Publish Date: Sat, 06 Dec 2025 07:32 PM (IST)
Updated Date: Sat, 06 Dec 2025 07:36 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਚੋਣ ਨਾ ਲੜਣ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲਏ ਗਏ। ਇਸ ਤਹਿਤ ਜ਼ਿਲਾ ਪਰਿਸ਼ਦ ਲਈ 23 ਤੇ ਪੰਚਾਇਤ ਸੰਮਤੀ ਲਈ ਵੱਖ-ਵੱਖ ਜ਼ੋਨਾਂ ਤੋਂ 77 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਲਈ 23 ਉਮੀਦਵਾਰਾਂ ਵੱਲੋਂ ਕਾਗਜ਼ ਲੈਣ ਉਪਰੰਤ 65 ਉਮੀਦਵਾਰ ਮੁਕਾਬਲੇ ਵਿੱਚ ਰਹਿ ਗਏ ਹਨ। ਇਸੇ ਤਰਾਂ ਜ਼ਿਲੇ ਅੰਦਰ ਪੈਂਦੀਆਂ 5 ਪੰਚਾਇਤੀ ਸੰਮਤੀਆਂ ਤੋਂ 77 ੳਮੀਦਵਾਰਾਂ ਵੱਲੋਂ ਕਾਗਜ਼ ਲੈਣ ਉਪਰੰਤ 416 ਉਮੀਦਵਾਰ ਮੁਕਾਬਲੇ ਵਿੱਚ ਹਨ। ਕਾਂਗਜਾਂ ਦੀ ਵਾਪਸੀ ਉਪਰੰਤ ਪੰਚਾਇਤ ਸੰਮਤੀ ਅਰਨੀਵਾਲਾ ਤੋਂ 62, ਪੰਚਾਇਤ ਸੰਮਤੀ ਫਾਜ਼ਿਲਕਾ ਤੋਂ 95, ਪੰਚਾਇਤ ਸੰਮਤੀ ਜਲਾਲਾਬਾਦ ਤੋਂ 106, ਪੰਚਾਇਤ ਸੰਮਤੀ ਬਲੂਆਣਾ ਅਤੇ ਅਬੋਹਰ ਤੋਂ 93 ਤੇ ਪੰਚਾਇਤ ਸੰਮਤੀ ਖੂਈਆਂ ਸਰਵਰ ਤੇ ਅਬੋਹਰ ਤੋਂ 60 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 17 ਦਸੰਬਰ 2025 (ਬੁੱਧਵਾਰ) ਨੂੰ ਹੋਵੇਗੀ।