10 ਜੈਕਲੀ ਬਟਾਲੀਅਨ ਨੇ ਬੱਚਿਆਂ ਨੂੰ ਵੰਡੀ ਰਿਫਰੈਸ਼ਮੈਂਟ ਤੇ ਸਟੇਸ਼ਨਰੀ
10 ਜੈਕਲੀ ਬਟਾਲੀਅਨ ਵੱਲੋਂ ਬੱਚਿਆਂ ਨੂੰ ਵੰਡੀ ਗਈ ਰਿਫਰੈਸ਼ਮੈਂਟ ਤੇ ਸਟੇਸ਼ਨਰੀ
Publish Date: Mon, 09 Feb 2026 05:04 PM (IST)
Updated Date: Mon, 09 Feb 2026 05:05 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ਸਰਕਾਰੀ ਪ੍ਰਾਇਮਰੀ ਸਕੂਲ ਪੰਜੇ ਕੇ ਉਤਾੜ ਵਿਖੇ ਫਿਰੋਜ਼ਪੁਰ ਕੈਂਟ ਤੋਂ 10 ਜੈਕਲੀ ਬਟਾਲੀਅਨ ਦੇ ਮੇਜਰ ਯਸ਼ ਸ਼ਰਮਾ ਅਤੇ ਸੂਬੇਦਾਰ ਸ਼ਕੂਰ ਅਹਿਮਦ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਫੌਜ ਪ੍ਰਤੀ ਪ੍ਰੇਮ ਭਾਵਨਾ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਬਾਰੇ ਦੱਸਿਆ। ਉਨ੍ਹਾਂ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਵੀ ਦਿੱਤੀ ਗਈ, ਬੱਚਿਆਂ ਅਤੇ ਸਮੂਹ ਸਟਾਫ ਨੇ ਉਹਨਾਂ ਦਾ ਧੰਨਵਾਦ ਕੀਤਾ। ਮੇਜਰ ਯਸ਼ ਸ਼ਰਮਾ ਵੱਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਪੜ੍ਹਾਈ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਸੀਐੱਚਟੀ ਰਾਜ ਕੁਮਾਰ ਅਤੇ ਸਟਾਫ ਮੈਂਬਰ ਉਪਦੇਸ਼ ਰਾਣੀ, ਪੂਜਾ ਅਨੇਜਾ, ਸ਼ਵੇਤਾ ਕੁਮਾਰੀ, ਵੀਰਬਾਲਾ, ਮਨਜੀਤ ਸਿੰਘ, ਹਰਿੰਦਰ ਸਿੰਘ ਅਤੇ ਵੇਦ ਪ੍ਰਕਾਸ਼ ਹਾਜ਼ਰ ਸਨ।