ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮਿਤੀ 7 ਅਪ੍ਰੈਲ 2026 ਨੂੰ ਕੈਦੀ ਰਾਜ ਕੁਮਾਰ ਉਰਫ ਰਾਜਾ ਪੁੱਤਰ ਫਕੀਰ ਚੰਦ ਵਾਸੀ ਮੱਛੀ ਮੰਡੀ ਫਿਰੋਜ਼ਪੁਰ ਸ਼ਹਿਰ ਕੋਲੋਂ ਨਸ਼ੀਲੀਆਂ 94 ਗੋਲੀਆਂ ਜਾਪਦੀਆ ਬਰਾਮਦ ਹੋਈਆ। ਇਸੇ ਤਰ੍ਹਾਂ ਕੈਦੀ ਬਲਦੇਵ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਪੀਰ ਖਾਂ ਸ਼ੇਖ ਫਿਰੋਜ਼ਪੁਰ ਸ਼ਹਿਰ ਦੀ ਤਲਾਸ਼ੀ ਲਈ ਤਾ ਉਸ ਕੋਲੋਂ 103 ਗ੍ਰਾਮ ਸਮੇਤ ਮੋਮੀ ਲਿਫਾਫਾ ਜਿਸ ਵਿਚੋਂ ਨਸ਼ੀਲਾ ਜਾਪਦਾ ਪਾਊਡਰ ਬਰਾਮਦ ਹੋਇਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 10 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 9 ਹਵਾਲਾਤੀਆਂ ਅਤੇ 5 ਕੈਦੀਆਂ ਖਿਲਾਫ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਇਕ ਪੱਤਰ ਨੰਬਰ 2534 ਰਾਹੀਂ ਦੱਸਿਆ ਕਿ ਮਿਤੀ 29 ਮਾਰਚ 2026 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਜੇਲ੍ਹ ਵਿਚ ਤਲਾਸ਼ੀ ਲਈ ਤਾਂ ਹਵਾਲਾਤੀ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਸ਼ਿੰਦਰ ਸਿੰਘ ਵਾਸੀ ਸ਼ੇਰ ਛੰਨਾ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ, ਹਵਾਲਾਤੀ ਪਵਨ ਕੁਮਾਰ ਪੁੱਤਰ ਫੂਲ ਚੰਦ ਵਾਸੀ ਅਜੀਮਗੜ੍ਹ ਮਿਡਲ ਪਬਲਿਕ ਸਕੂਲ ਥਾਣਾ ਸਿਟੀ ਅਬੋਹਰ, ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪੀਰ ਇਸਮਾਈਲ ਖਾਂ, ਹਵਾਲਾਤੀ ਜਸਵੀਰ ਸਿੰਘ ਉਰਫ ਗੱਗੂ ਪੁੱਤਰ ਫੁੰਮਣ ਸਿੰਘ ਵਾਸੀ ਚੱਕ ਬਲੋਚਾ ਮਹਾਲਮ ਥਾਣਾ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ, ਹਵਾਲਾਤੀ ਅਮਰੀਕ ਸਿੰਘ ਪੁੱਤਰ ਹੰਸ ਰਾਜ ਵਾਸੀ ਮਾਡਲ ਟਾਊਨ ਰਾਮਗੜ੍ਹ ਥਾਣਾ ਮਲੈਡ ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਕਰਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਾਦਲ ਕੇ ਉਰਫ ਦੁੱਲੇ ਕੇ ਥਾਣਾ ਅਮੀਰ ਖਾਸ, ਜ਼ਿਲ੍ਹਾ ਫਾਜ਼ਿਲਕਾ, ਹਵਾਲਾਤੀ ਵਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਖਾਲਸਾ ਕਾਲੌਨੀ ਵਾਰਡ ਨੰਬਰ 05 ਦੁੱਲੇ ਕੇ ਰੋਡ ਫਿਰੋਜ਼ਪੁਰ ਸਿਟੀ, ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸੋਹਲ ਥਾਣਾ ਝੁਬਾਲ, ਜ਼ਿਲ੍ਹਾ ਤਰਨਤਾਰਨ, ਕੈਦੀ ਅਵਨੀਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਮੁਕਤਸਰ ਰੋਡ ਕੋਟਕਪੂਰਾ ਨੇੜੇ ਬੱਤੀਆਂ ਵਾਲਾ ਚੋਂਕ ਜਲਾਲਾਬਾਦ, ਹਾਲ ਮੁਕਤਸਰ ਰੋਡ ਗੋਬਿੰਦ ਪੁਰੀ ਬਸਤੀ ਕੋਟਕਪੂਰਾ ਅਤੇ ਕੈਦੀ ਗੁਲਸ਼ਨ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬੋਦਲੀ ਥਾਣਾ ਹੀਰਾ ਨਗਰ ਜ਼ਿਲ੍ਹਾ ਕਧੂਆ ਜੰਮੂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਕੋਲੋਂ 10 ਮੋਬਾਇਲ ਫੋਨ ਅਤੇ ਇਕ ਤੰਬਾਕੂ (ਜਰਦਾ) ਦੀ ਪੂੜੀ ਬਰਾਮਦ ਹੋਏ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਵੱਖ ਵੱਖ ਪੱਤਰ ਨੰਬਰਾਂ ਰਾਹੀਂ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਕੈਦੀ ਕ੍ਰਿਸ਼ਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਦੁੰਨੇ ਕੇ ਜ਼ਿਲ੍ਹਾ ਮੋਗਾ ਦੀ ਜਿਸਮਾਨੀ ਤਲਾਸ਼ੀ ਲਈ ਤਾਂ ਉਸ ਕੋਲੋਂ ਕਾਲੀ ਟੋਪੀ ਵਿਚ ਲਪੇਟੇ ਹੋਏ ਛੋਟੇ ਛੋਟੇ ਪੈਕੇਟਾਂ ਵਿਚੋਂ 80-80 ਗ੍ਰਾਮ ਨਸ਼ੀਲਾ ਜਾਪਦਾ ਪਦਾਰਥ ਬਰਾਮਦ ਹੋਇਆ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮਿਤੀ 7 ਅਪ੍ਰੈਲ 2026 ਨੂੰ ਕੈਦੀ ਰਾਜ ਕੁਮਾਰ ਉਰਫ ਰਾਜਾ ਪੁੱਤਰ ਫਕੀਰ ਚੰਦ ਵਾਸੀ ਮੱਛੀ ਮੰਡੀ ਫਿਰੋਜ਼ਪੁਰ ਸ਼ਹਿਰ ਕੋਲੋਂ ਨਸ਼ੀਲੀਆਂ 94 ਗੋਲੀਆਂ ਜਾਪਦੀਆ ਬਰਾਮਦ ਹੋਈਆ। ਇਸੇ ਤਰ੍ਹਾਂ ਕੈਦੀ ਬਲਦੇਵ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਪੀਰ ਖਾਂ ਸ਼ੇਖ ਫਿਰੋਜ਼ਪੁਰ ਸ਼ਹਿਰ ਦੀ ਤਲਾਸ਼ੀ ਲਈ ਤਾ ਉਸ ਕੋਲੋਂ 103 ਗ੍ਰਾਮ ਸਮੇਤ ਮੋਮੀ ਲਿਫਾਫਾ ਜਿਸ ਵਿਚੋਂ ਨਸ਼ੀਲਾ ਜਾਪਦਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਅਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।