ਬੋਰਡ ਦੇ ਮੈਂਬਰ ਬਣਨ 'ਤੇ ਅੰਗਰੇਜ਼ ਵੜਵਾਲ ਦਾ ਸਵਾਗਤ
ਰਾਏ ਸਿੱਖ ਭਲਾਈ ਬੋਰਡ ਦੇ ਮੈਂਬਰ ਬਣਨ 'ਤੇ ਅੰਗਰੇਜ਼ ਸਿੰਘ ਵੜਵਾਲ ਦਾ ਭਰਵਾਂ ਸਵਾਗਤ
Publish Date: Sat, 24 Jan 2026 06:02 PM (IST)
Updated Date: Sat, 24 Jan 2026 06:04 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਰਾਏ ਸਿੱਖ ਭਲਾਈ ਬੋਰਡ ਦੇ ਨਵ-ਨਿਯੁਕਤ ਮੈਂਬਰ ਅੰਗਰੇਜ਼ ਸਿੰਘ ਵੜਵਾਲ ਦਾ ਆਪਣੇ ਪਿੰਡ ਵਾਪਸੀ ਤੇ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਅਹਿਮ ਜ਼ਿੰਮੇਵਾਰੀ ਲਈ ਚੁਣੇ ਜਾਣ ਤੋਂ ਬਾਅਦ ਸਮਾਜ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੜਵਾਲ ਦੀ ਇਸ ਨਿਯੁਕਤੀ ਨੂੰ ਰਾਏ ਸਿੱਖ ਭਾਈਚਾਰੇ ਦੀ ਉੱਨਤੀ ਅਤੇ ਭਲਾਈ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪਿੰਡ ਪਰਤਣ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਅਤੇ ਸਥਾਨਕ ਮੋਹਤਬਰਾਂ ਵੱਲੋਂ ਅੰਗਰੇਜ਼ ਸਿੰਘ ਵੜਵਾਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀਰਪਾਲ ਸਿੰਘ ਪਾਲੂ, ਬਲਵਿੰਦਰ ਸਿੰਘ ਤੋਹਰਾ ਅਤੇ ਪ੍ਰਿੰਸੀਪਲ ਜਗਦੀਸ਼ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਨੇ ਵੜਵਾਲ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਸਮਾਜ ਦੀਆਂ ਮੁਸ਼ਕਲਾਂ ਨੂੰ ਸਰਕਾਰ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ।