ਕਿਰਤੀ ਕਿਸਾਨ ਯੂਨੀਅਨ ਨੇ ਕੱਢਿਆ ਮੋਟਰਸਾਈਕਲ ਮਾਰਚ
ਕਿਰਤੀ ਕਿਸਾਨ ਯੂਨੀਅਨ ਵੱਲੋਂ ਦਰਜਨਾ ਪਿੰਡਾਂ ਵਿੱਚ ਕੱਢਿਆ ਮੋਟਰਸਾਈਕਲ ਮਾਰਚ
Publish Date: Wed, 07 Jan 2026 07:22 PM (IST)
Updated Date: Wed, 07 Jan 2026 07:24 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ ,ਅਬੋਹਰ : ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਕਨਵੀਨਰ ਅੰਗਰੇਜ਼ ਸਿੰਘ ਕੁੰਡਲ,ਜਰਨੈਲ ਸਿੰਘ ਬਕੈਨ ਵਾਲਾ ਬਲਾਕ ਆਗੂ ਰੇਸ਼ਮ ਸਿੰਘ ਕੁੰਡਲ ਦੀ ਅਗਵਾਈ ਹੇਠ ਕੁੰਡਲ ਪਿੰਡ ਤੋਂ ਧਰਾਂਗ ਵਾਲਾ, ਤਾਜਾ ਪੱਟੀ, ਗੋਬਿੰਦਗੜ੍ਹ ,ਚੰਨਣ ਖੇੜਾ, ਭੰਗਾਲਾ ਸਮੇਤ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਬਿੱਲ,ਬੀਜ ਬਿੱਲ 2025 ਲੋਕ ਵਿਰੋਧੀ ਬਿੱਲਾ ਖਿਲਾਫ਼ ਮੋਟਰਸਾਈਕਲ ਮਾਰਚ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਜ਼ਿਲਾ ਸਕੱਤਰ ਮਨਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਬਿਜਲੀ ਬਿੱਲ,ਸੀਡ ਬਿੱਲ ਸਮੇਤ ਫ੍ਰੀ ਟਰੇਡ ਸਮਝੌਤੇ ਅਮਰੀਕਾ ਨਾਲ ਕਰਨ ਜਾ ਰਹੀ ਹੈ। ਜਿਸ ਦੇ ਨਾਲ ਦੇਸ਼ ਦੇ ਮਿਹਨਤਕਸ਼ ਲੋਕਾਂ ਦਾ ਉਜਾੜਾ ਹੋਣਾ ਤੈਅ ਹੈ ਅਤੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕੱਠਪੁਤਲੀ ਬਣ ਕੇ ਦੇਸ਼ ਦੇ ਮਿਹਨਤਕਸ਼ ਲੋਕਾਂ ਨਾਲ ਧੋਖਾ ਕਰ ਰਹੀ ਹੈ ਜਿਸ ਤਰ੍ਹਾਂ ਸੀਡ ਬਿੱਲ ਸਰਕਾਰ ਲੈ ਕੇ ਆਈ ਹੈ ਇਹ ਆਮ ਲੋਕਾਂ ਤੋਂ ਬੀਜ਼ ਖੋਹਣ ਦੀ ਤਿਆਰੀ ਹੈ ਖੋਜ਼ ਦਾ ਖੇਤਰ ਕੰਪਨੀਆ ਲਈ ਖੋਲਿਆ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਦਿਉਕੱਦ ਬੀਜ ਕੰਪਨੀਆਂ ਬੀਜ ਦੇਣ ਗਈਆ ਉਹ ਮਜਬੂਰੀ ਵੱਸ ਲੋਕਾਂ ਨੂੰ ਖਰੀਦਣੇ ਪੈਣ ਗਏ ਇਸ ਤਰ੍ਹਾਂ ਜੋ ਅਮਰੀਕਾ ਨਾਲ ਫ਼ਰੀ ਟਰੇਡ ਸਮਝੌਤਾ ਕੀਤਾ ਜਾ ਰਿਹਾ ਉਹ ਕਿਸਾਨੀ ਲਈ ਤਬਾਹਕੁੰਨ ਸਾਬਿਤ ਹੋਵੇਗਾ ਆਮ ਲੋਕਾਂ ਦੀ ਫ਼ਸਲਾ ਦੇ ਨਾਲ ਨਾਲ ਸਹਾਇਕ ਧੰਦਿਆਂ ਨੇ ਖਤਮ ਹੋਣਾ ਹੈ ਇਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਰੋਸ ਧਰਨੇ ਦੇਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਤਹਿਤ ਹੀ ਜਥੇਬੰਦੀ ਵੱਲੋਂ ਜਨਤਕ ਲਾਮਬੰਦੀ ਮੁਹਿੰਮ ਬਣਾ ਕੇ ਕੀਤੀ ਜਾ ਰਹੀ ਹੈ।ਇਸ ਮੌਕੇ ਗੁਰਚਰਨ ਸਿੰਘ ਕੁੰਡਲ, ਜਗਦੀਪ ਸਿੰਘ ਗੋਬਿੰਦਗੜ੍ਹ,ਵਿਪਨ ਬਰਾੜ,ਵਿਸਾਵਾ ਸਿੰਘ,ਸੋਹਨ ਸਿੰਘ ਵਜੀਦਪੁਰ ਭੋਮਾ,ਡਾ ਬਲਕਰਨ ਸਿੰਘ ਧਰਾਂਗਵਾਲਾ,ਜਗਜੀਤ ਸਿੰਘ ਭੰਗਾਲਾ, ਗੁਰਦਿੱਤ ਸਿੰਘ ਪੱਟੀ, ਆਦਿ ਹਾਜ਼ਰ ਸਨ।