ਬੱਚਿਆਂ ਨੂੰ ਨੌਕਰੀ ਦੇ ਯੋਗ ਬਣਾਏ ਬਾਵਰੀਆਂ ਸਮਾਜ
ਬਾਵਰੀਆਂ ਸਮਾਜ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਨੌਕਰੀਆਂ ਵੱਲ ਭੇਜਣਾ ਚਾਹੀਦਾ
Publish Date: Sat, 17 Jan 2026 05:09 PM (IST)
Updated Date: Sat, 17 Jan 2026 05:12 PM (IST)
ਜ਼ਿਲ੍ਹੇ ਸਿੰਘ. ਪਂਜਾਬੀ ਜਾਗਰਣ, ਮੰਡੀ ਲਾਧੂਕਾ : ਬਾਵਰੀਆ ਸਮਾਜ ਦੇ ਪੂਜਨੀਕ ਗੁਰੂ ਬਾਬਾ ਝੰਗੀ ਵਾਲੇ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਜੀ ਨੇ ਸਤਸੰਗ ਦੌਰਾਨ ਫਰਮਾਇਆ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਵੱਲ ਧਿਆਨ ਦਿਵਾ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਜਿਸ ਨਾਲ ਬੱਚੇ ਨੌਕਰੀਆਂ ਵੱਲ ਜਿਆਦਾ ਉਤਸ਼ਾਹਿਤ ਹੋਣਗੇ। ਉਹਨਾਂ ਫਰਮਾਇਆ ਕਿ ਬਾਵਰੀਆਂ ਸਮਾਜ ਵਿੱਚ ਵਿਆਹ ਉਪਰੰਤ ਸਾਰੀ ਉਮਰ ਇੱਕ-ਦੂਜੇ ਦਾ ਸਾਥ ਨਿਭਾਉਣ ਦਾ ਵਚਨ ਦਿੱਤਾ। ਉਹਨਾਂ ਨੇ ਨੂੰਹ ਨੂੰ ਧੀਆਂ ਵਾਂਗ ਰੱਖਣ ਲਈ ਕਿਹਾ। ਉਹਨਾਂ ਫਰਮਾਇਆ ਕਿ ਹਰ ਬਰਾਦਰੀ ਵਿਚੋਂ ਬੱਚੇ ਅਫ਼ਸਰ ਲੱਗ ਰਹੇ ਹਨ ਪਰ ਬਾਵਰੀਆਂ ਸਮਾਜ ਹਾਲੇ ਇਸ ਖੇਤਰ ਵਿੱਚ ਪਿੱਛੇ ਹੈ। ਸਾਨੂੰ ਵੀ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਨੌਕਰੀਆਂ ਵੱਲ ਭੇਜਣਾ ਚਾਹੀਦਾ ਹੈ। ਉਹਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਦਾ ਸੁਨੇਹਾ ਦਿੱਤਾ। ਬਾਬਾ ਜੀ ਦੇ ਸਤਸੰਗ ਦਾ ਆਨੰਦ ਲੈਣ ਲਈ ਦੂਰ ਦੁਰੇਡੇ ਤੋਂ ਸੰਗਤਾਂ ਆਈਆਂ ਹੋਈਆਂ ਸਨ ਜਿੰਨਾ ਦੇ ਲਈ ਚੰਡੀਗੜ੍ਹ ਬਸਤੀ ਦੇ ਬਾਵਰੀਆਂ ਸਮਾਜ ਵੱਲੋਂ ਅਤੁੱਟ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਸੀ । ਅੰਤ ਵਿੱਚ ਬਾਬਾ ਜੀ ਨੇ ਸਭ ਨੂੰ ਨਾਮ ਸਿਮਰਨ ਦਾ ਜਾਪ ਕਰਨ ਲਈ ਪ੍ਰੇਰਿਆ ਜਿਸ ਨਾਲ ਸਭ ਦਾ ਜਨਮ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਹੋਵੇਗਾ।