ਸਾਹਿਤ ਸਭਾ ਨੇ ਰੂਬਰੂ ਤੇ ਸਨਮਾਨ ਸਮਾਗਮ ਕਰਵਾਇਆ
ਸਾਹਿਤ ਸਭਾ ਵਲੋਂ ਰੂ-ਬ-ਰੂ ਅਤੇ ਸਨਮਾਨ ਸਮਾਗਮ ਕਰਵਾਇਆ
Publish Date: Wed, 26 Nov 2025 04:26 PM (IST)
Updated Date: Wed, 26 Nov 2025 04:29 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਸਾਹਿਤ ਸਭਾ ਜਲਾਲਾਬਾਦ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਕਵਿਤਰੀ ਡਾ. ਸਿਮਰਨ ਅਕਸ ਦਾ ਵਿਸ਼ੇਸ਼ ਤੌਰ ’ਤੇ ਰੂਬਰੂ ਅਤੇ ਸਨਮਾਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਨੇ ਦੱਸਿਆ ਕਿ ਸਾਹਿਤ ਸਭਾ ਜਲਾਲਾਬਾਦ ਪਿਛਲੇ ਲੰਬੇ ਸਮੇਂ ਤੋਂ ਉੱਚ ਕੋਟੀ ਦੇ ਸਾਹਿਤਕਾਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਉਂਦੀ ਆ ਰਹੀ ਹੈ। ਉਸੇ ਲੜੀ ਤਹਿਤ ਡਾ. ਸਿਮਰਨ ਅਕਸ ਨੂੰ ਵੀ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਵੱਖ-ਵੱਖ ਮੁੱਦਿਆਂ ਨੂੰ ਉਭਾਰਿਆ ਹੈ। ਸਟੇਜ ਦੀ ਭੂਮਿਕਾ ਹਰਸ਼ਦੀਪ ਕੌਰ ਬੋਪਾਰਾਏ ਵੱਲੋਂ ਬਾਖੂਬੀ ਨਿਭਾਈ ਗਈ। ਉਨ੍ਹਾਂ ਵੱਲੋਂ ਆਪਣੀ ਸ਼ਬਦਾਂ ਰਾਹੀਂ ਸਾਹਿਤਕਾਰਾਂ ਨੂੰ ਅਜਿਹੀ ਲੜੀ ਵਿੱਚ ਪਰੋਇਆ ਜਿਸ ਕਾਰਨ ਉਨ੍ਹਾਂ ਦੀ ਹਰ ਇੱਕ ਸਾਹਿਤਕਾਰ ਵੱਲੋਂ ਤਰੀਫ ਕੀਤੀ ਗਈ, ਇਸ ਸਮਾਗਮ ਵਿੱਚ ਜ਼ਿਲ੍ਹਾ ਫਾਜ਼ਿਲਕਾ ਤੋਂ ਖੋਜ ਅਫਸਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਜਿਨ੍ਹਾਂ ਨੇ ਕਿਹਾ ਕਿ ਸਹਿਤ ਸਭਾਵਾਂ ਨੂੰ ਨਵੇਂ ਅਤੇ ਪੁਰਾਣੇ ਲੇਖਕਾਂ ਨੂੰ ਇੱਕ ਮਾਲਾ ਵਿੱਚ ਪਰੋਣ ਲਈ ਅਜਿਹੇ ਸਮਾਗਮ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਲੇਖਕਾਂ ਵਿੱਚ ਲਿਖਣ ਤੋਂ ਇਲਾਵਾ ਸਿੱਖਣ ਦੀ ਭਾਵਨਾ ਵੀ ਬਣੀ ਰਹਿੰਦੀ ਹੈ। ਸਾਹਿਤ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਬਰਾੜ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ਼੍ਰੀ ਪੂਰਨ ਚੰਦ ਮੁਜੈਦੀਆ ਅਤੇ ਸੁਖਪ੍ਰੀਤ ਸਿੰਘ ਖੁਰਾਣਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਸਾਹਿਤ ਸਭਾ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਵੱਲੋਂ ਸਾਹਿਜ ਸਭਾ ਜਲਾਲਾਬਾਦ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਜਾਂਦਾ ਹੈ। ਜਿਸ ਲਈ ਇਨ੍ਹਾਂ ਮਹਿਮਾਨਾਂ ਨੂੰ ਸਾਹਿਤ ਸਭਾ ਦੇ ਇਸ ਸਮਾਗਮ ਵਿੱਚ ਬੁਲਾਉਣਾ ਸਾਡੇ ਲਈ ਵੀ ਸਨਮਾਨ ਦੀ ਗੱਲ ਹੈ। ਇਸ ਮੌਕੇ ਦੀਪਕ ਨਾਰੰਗ, ਤਿਲਕ ਰਾਜ ਕਾਹਲ, ਪ੍ਰਵੇਸ਼ ਖੰਨਾ, ਗੋਪਾਲ ਬਜਾਜ, ਪ੍ਰੀਤੀ ਬਬੂਟਾ, ਰਜਿੰਦਰ ਸਿੱਧੂ, ਜਸਕਰਨਜੀਤ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।