ਸੁੰਦਰਕਾਂਡ ਦਾ ਪਾਠ ਨਾਲ ਮਾਨਸਿਕ ਸ਼ਾਂਤੀ ਮਿਲਦੀ : ਸਾਧਵੀ ਕਲੇਸ਼ਵਰੀ
ਤਣਾਅਪੂਰਨ ਅਤੇ ਭੱਜ-ਦੌੜ ਭਰੇ ਜੀਵਨ ਵਿੱਚ ਸੁੰਦਰਕਾਂਡ ਦਾ ਪਾਠ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ
Publish Date: Sat, 03 Jan 2026 03:51 PM (IST)
Updated Date: Sat, 03 Jan 2026 03:53 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ,ਫਾਜ਼ਿਲਕਾ : ਦਿਵ੍ਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਿੱਤੋ ਗੁਣੋ ਰੋਡ ’ਤੇ ਤਿੰਨ ਦਿਨਾ ਸੁੰਦਰਕਾਂਡ ਕਾਰਜਕ੍ਰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੂਜੇ ਦਿਨ ਭਕਤਜਨ ਪੂਰੇ ਉਤਸ਼ਾਹ ਨਾਲ ਪੰਡਾਲ ਵਿੱਚ ਪਹੁੰਚੇ। ਇਸ ਕਾਰਜਕ੍ਰਮ ਦਾ ਆਯੋਜਨ ਰਵਿੰਦਰ ਢੇਲੂ, ਸਰਪੰਚ ਸਿੱਤੋ ਗੁਣੋ ਵੱਲੋਂ ਕੀਤਾ ਗਿਆ। ਦੂਜੇ ਦਿਨ ਗੁਰੁਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਕੁਲੇਸ਼ਵਰੀ ਭਾਰਤੀ ਨੇ ਸੁੰਦਰਕਾਂਡ ਦੇ ਪ੍ਰਸੰਗਾਂ ਰਾਹੀਂ ਹਨੂੰਮਾਨ ਜੀ ਦੀ ਵੀਰਤਾ, ਵਿਵੇਕ ਅਤੇ ਵਿਨਮ੍ਰਤਾ ’ਤੇ ਵਿਸ਼ੇਸ਼ ਪ੍ਰਕਾਸ਼ ਪਾਇਆ।ਵਕਤਾਵਾਂ ਨੇ ਕਿਹਾ ਕਿ ਅੱਜ ਦੇ ਤਣਾਅਪੂਰਨ ਅਤੇ ਭੱਜ-ਦੌੜ ਭਰੇ ਜੀਵਨ ਵਿੱਚ ਸੁੰਦਰਕਾਂਡ ਦਾ ਪਾਠ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਅਤੇ ਸੰਤੁਲਨ ਪ੍ਰਦਾਨ ਕਰਦਾ ਹੈ। ਸਾਧਵੀ ਕੁਲੇਸ਼ਵਰੀ ਭਾਰਤੀ ਨੇ ਆਪਣੇ ਉਪਦੇਸ਼ ਵਿੱਚ ਕਿਹਾ ਕਿ ਜਦੋਂ ਜੀਵਨ ਵਿੱਚ ਨਿਰਾਸ਼ਾ, ਡਰ ਅਤੇ ਅਸਮੰਜਸ ਦੀ ਸਥਿਤੀ ਆਉਂਦੀ ਹੈ, ਤਦ ਸੁੰਦਰਕਾਂਡ ਦਾ ਪਾਠ ਸਾਨੂੰ ਆਸ ਅਤੇ ਮਾਰਗਦਰਸ਼ਨ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਹਨੁਮਾਨ ਜੀ ਦੀ ਭਕਤੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸ਼ਕਤੀ ਅਹੰਕਾਰ ਵਿੱਚ ਨਹੀਂ, ਸਗੋਂ ਸੇਵਾ ਅਤੇ ਸਮਰਪਣ ਵਿੱਚ ਨਿਹਿਤ ਹੁੰਦੀ ਹੈ। ਭਜਨ-ਕੀਰਤਨ ਅਤੇ ਸੰਗੀਤਮਈ ਪਾਠ ਦੌਰਾਨ ਸ਼ਰਧਾਲੂ ਭਕਤੀ ਰਸ ਵਿੱਚ ਡੁੱਬੇ ਰਹੇ। ਕਈ ਸ਼ਰਧਾਲੂਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਸੁੰਦਰਕਾਂਡ ਪਾਠ ਨਾਲ ਉਨ੍ਹਾਂ ਦੇ ਮਨ ਨੂੰ ਅਦਭੁੱਤ ਸ਼ਾਂਤੀ ਦੀ ਅਨੁਭੂਤੀ ਹੋ ਰਹੀ ਹੈ।ਇਸ ਮੌਕੇ ‘ਤੇ ਸ਼੍ਰੀ ਰਾਧੇ ਸ਼ਿਆਮ, ਸ਼੍ਰੀ ਸਤਪਾਲ, ਸ਼੍ਰੀ ਰਮੇਸ਼, ਸ਼੍ਰੀ ਅੰਗਰੇਜ਼ ਕੁਮਾਰ, ਵਿਜੈ ਭੱਟ, ਹਰਿ ਕ੍ਰਿਸ਼ਨ, ਪ੍ਰਦੀਪ, ਵਿਕਰਮ ਆਦਿ ਵੀ ਹਾਜ਼ਰ ਰਹੇ।ਕਾਰਜਕ੍ਰਮ ਦੇ ਅੰਤ ਵਿੱਚ ਸ਼ਰਧਾਲੂਆਂ ਲਈ ਪ੍ਰਸਾਦ ਵੰਡਿਆ ਗਿਆ ਅਤੇ ਸਾਰਿਆਂ ਨੇ ਸ਼ਾਂਤੀ, ਸੁਖ-ਸਮ੍ਰਿੱਧੀ ਅਤੇ ਮੰਗਲ ਕਾਮਨਾਵਾਂ ਦੀ ਪ੍ਰਾਰਥਨਾ ਕੀਤੀ।