ਪਿੰਡ ਰਾਮਸਰਾ ਨੇੜੇ ਦਰਦਨਾਕ ਹਾਦਸਾ, ਬੋਲੈਰੋ ਨਾਲ ਜ਼ਬਰਦਸਤ ਟੱਕਰ ਤੋਂ ਬਾਅਦ ਈ-ਰਿਕਸ਼ਾ ਦੇ ਉੱਡੇ ਪਰਖੱਚੇ; 3 ਮੌਤਾਂ
ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਇਕ ਪੈਟਰੋਲ ਪੰਪ 'ਤੇ ਕੈਦ ਹੋਈ ਹੈ ਜਿਸ ਵਿਚ ਬੋਲੈਰੋ ਤੇ ਈ-ਰਿਕਸ਼ਾ ਦੀ ਜ਼ੋਰਦਾਰ ਟੱਕਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਈ-ਰਿਕਸ਼ਾ ਦੇ ਟੁਕੜੇ-ਟੁਕੜੇ ਹੋ ਗਏ। ਮ੍ਰਿਤਕਾਂ ਦੀ ਪਛਾਣ ਦੇਵਕੀ ਪਤਨੀ ਹੰਸਰਾਜ, ਦੀਪਕ ਸਵਾਮੀ (ਈ-ਰਿਕਸ਼ਾ ਚਾਲਕ) ਅਤੇ 4 ਸਾਲ ਦੇ ਬੱਚੇ ਵਜੋਂ ਹੋਈ ਹੈ।
Publish Date: Tue, 12 May 2026 04:58 PM (IST)
Updated Date: Tue, 12 May 2026 05:03 PM (IST)
ਸੰਵਾਦ ਸਹਿਯੋਗੀ, ਜਾਗਰਣ ਅਬੋਹਰ : ਅਬੋਹਰ-ਹਨੂਮਾਨਗੜ੍ਹ ਰੋਡ ਹਾਈਵੇਅ 'ਤੇ ਪਿੰਡ ਰਾਮਸਰਾ ਨੇੜੇ ਦੁਪਹਿਰ ਬਾਅਦ ਇਕ ਬੋਲੈਰੋ ਨੇ ਈ-ਰਿਕਸ਼ਾ ਚਾਲਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਸ ਦੀ ਗਲਤੀ ਨਾਲ ਹੋਇਆ। ਹਾਦਸੇ 'ਚ ਈ-ਰਿਕਸ਼ਾ ਚਾਲਕ, 60 ਸਾਲਾ ਇਕ ਔਰਤ ਤੇ 4 ਸਾਲ ਦੇ ਇਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਹੈ।
ਇਸ ਤੋਂ ਇਲਾਵਾ ਈ-ਰਿਕਸ਼ਾ 'ਤੇ ਸਵਾਰ ਇਕ ਹੋਰ ਔਰਤ ਤੇ ਇਕ ਬੱਚਾ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਇਕ ਪੈਟਰੋਲ ਪੰਪ 'ਤੇ ਕੈਦ ਹੋਈ ਹੈ ਜਿਸ ਵਿਚ ਬੋਲੈਰੋ ਤੇ ਈ-ਰਿਕਸ਼ਾ ਦੀ ਜ਼ੋਰਦਾਰ ਟੱਕਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਈ-ਰਿਕਸ਼ਾ ਦੇ ਟੁਕੜੇ-ਟੁਕੜੇ ਹੋ ਗਏ। ਮ੍ਰਿਤਕਾਂ ਦੀ ਪਛਾਣ ਦੇਵਕੀ ਪਤਨੀ ਹੰਸਰਾਜ, ਦੀਪਕ ਸਵਾਮੀ (ਈ-ਰਿਕਸ਼ਾ ਚਾਲਕ) ਅਤੇ 4 ਸਾਲ ਦੇ ਬੱਚੇ ਵਜੋਂ ਹੋਈ ਹੈ।