ਫ਼ਾਜ਼ਿਲਕਾ ਜ਼ਿਲ੍ਹੇ ਨੂੰ ਨਵੇਂ ਸਾਲ 'ਚ ਨਵੀਆਂ ਉਮੀਦਾ
ਫ਼ਾਜ਼ਿਲਕਾ ਜ਼ਿਲ੍ਹੇ ਨੂੰ ਨਵੇਂ ਸਾਲ 'ਚ ਨਵੀਆਂ ਉਮੀਦਾ
Publish Date: Wed, 31 Dec 2025 06:44 PM (IST)
Updated Date: Wed, 31 Dec 2025 06:47 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸਾਲ 2026 ਚ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਨਵੇਂ ਸਾਲ ਚ ਜ਼ਿਲ੍ਹੇ ਦੇ ਬਾਸ਼ਿੰਦਿਆਂ ਨੂੰ ਬਹੁਤ ਸਾਰੀਆਂ ਨਵੀਆਂ ਉਮੀਦਾ ਹਨ। ਫਾਜ਼ਿਲਕਾ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਪਿਛੜਾ ਇਲਾਕਾ ਗਿਣਿਆ ਜਾਂਦਾਂ ਹੈ। ਇਸ ਦੇ ਬਾਵਜੂਦ ਸਾਲ 2025 ਚ ਸਿਹਤ ਵਿਭਾਗ ਵਲੋਂ ਦੋ ਸਟੇਟ ਐਵਾਰਡ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਮਿਲੇ। ਨਵੇਂ ਸਾਲ 2026 ਨੇ ਫਾਜ਼ਿਲਕਾ ਜ਼ਿਲ੍ਹੇ ਲਈ ਵਿਕਾਸ ਦੀਆਂ ਨਵੀਆਂ ਉਮੀਦਾਂ ਜਗਾਈਆਂ ਹਨ। ਲੰਬੇ ਸਮੇਂ ਤੋਂ ਲਟਕ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਹੁਣ ਆਪਣੇ ਅੰਤਿਮ ਪੜਾਅ ਤੇ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਜ਼ਿਲ੍ਹੇ ਨੂੰ ਬਦਲਣ ਦੀ ਉਮੀਦ ਹੈ। ਚਾਰ ਵੱਡੇ ਪ੍ਰੋਜੈਕਟ, ਜਿਨ੍ਹਾਂ ਵਿੱਚ ਇੱਕ ਸਾਫ਼ ਪਾਣੀ ਸਪਲਾਈ ਯੋਜਨਾ, ਇੱਕ ਮਹੱਤਵਪੂਰਨ ਦੇਖਭਾਲ ਕੇਂਦਰ, ਇੱਕ ਚਾਰ-ਮਾਰਗੀ ਹਾਈਵੇਅ ਅਤੇ ਇੱਕ ਨਵੀਂ ਪਾਣੀ ਸਪਲਾਈ ਪਾਈਪਲਾਈਨ ਸ਼ਾਮਲ ਹੈ, ਨਾ ਸਿਰਫ ਸ਼ਹਿਰ ਨੂੰ ਬਲਕਿ ਪੇਂਡੂ ਖੇਤਰਾਂ ਨੂੰ ਵੀ ਰਾਹਤ ਪ੍ਰਦਾਨ ਕਰਨਗੇ।ਸਰਹੱਦੀ ਪਿੰਡਾਂ ਲਈ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਸਾਫ਼ ਪਾਣੀ ਸਪਲਾਈ ਪ੍ਰੋਜੈਕਟ ਹੈ।750 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਘਟੀਆਂਵਾਲੀ-ਬੋਦਲਾ ਅਤੇ ਪਤਰੇਵਾਲਾ ਜਲ ਸਪਲਾਈ ਪ੍ਰੋਜੈਕਟ 70 ਤੋਂ 75 ਪ੍ਰਤੀਸ਼ਤ ਪੂਰੇ ਹੋ ਗਏ ਹਨ। ਇਹ ਪ੍ਰੋਜੈਕਟ, ਜੋ ਗੰਗ ਨਹਿਰ ਤੋਂ ਸਿੱਧਾ ਘਰਾਂ ਤੱਕ ਸਾਫ਼ ਪਾਣੀ ਪਹੁੰਚਾਉਂਦੇ ਹਨ, 205 ਪਿੰਡਾਂ ਅਤੇ 15 ਪਿੰਡਾਂ ਲਈ ਜੀਵਨ ਬਦਲਣ ਵਾਲੇ ਸਾਬਤ ਹੋਣਗੇ। ਕ੍ਰਿਟੀਕਲ ਕੇਅਰ ਯੂਨਿਟ ਸ਼ੁਰੂ ਹੋਣ ਦੀ ਉਮੀਦ ਫ਼ਾਜ਼ਿਲਕਾ ਜ਼ਿਲ੍ਹੇ ਨੂੰ 23 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਕ੍ਰਿਟੀਕਲ ਕੇਅਰ ਯੂਨਿਟ ਮਿਲਿਆ ਜੋ ਇਸ ਸਾਲ ਸ਼ੁਰੂ ਹੋਣ ਦੀ ਉਮੀਦ ਇਸ ਦੌਰਾਨ, ਜ਼ਿਲ੍ਹਾ ਹਸਪਤਾਲ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਸੈਂਟਰ ਲਗਭਗ ਪੂਰਾ ਹੋ ਗਿਆ ਹੈ। ਇਸ ਅਤਿ-ਆਧੁਨਿਕ 50 ਬਿਸਤਰਿਆਂ ਵਾਲੀ ਯੂਨਿਟ ਦਾ ਨਿਰਮਾਣ ਆਪਣੇ ਅੰਤਿਮ ਪੜਾਅ ਤੇ ਹੈ, ਜਦੋਂ ਕਿ ਆਧੁਨਿਕ ਉਪਕਰਣਾਂ ਦੀ ਸਥਾਪਨਾ ਵੀ ਚੱਲ ਰਹੀ ਹੈ। ਇੱਕ ਵਾਰ ਇਹ ਕੇਂਦਰ ਚਾਲੂ ਹੋ ਜਾਣ ਤੇ, ਦਿਲ ਦੇ ਦੌਰੇ, ਸਟ੍ਰੋਕ ਅਤੇ ਗੰਭੀਰ ਹਾਦਸਿਆਂ ਦਾ ਇਲਾਜ ਸ਼ਹਿਰ ਦੇ ਅੰਦਰ ਉਪਲਬਧ ਹੋਵੇਗਾ, ਜਿਸ ਨਾਲ ਰੈਫਰਲ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਵੇਗੀ। ਫ਼ਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਸਾਲ 2026 ਚ ਵੀ ਕਰੋੜਾਂ ਦੇ ਪ੍ਰੋਜੈਕਟ ਸ਼ੁਰੂ ਹੋਣ ਦੀ ਉਮੀਦ ਹੈ। ਵਾਟਰ ਟ੍ਰੀਟ ਮੈਂਟ ਪਲਾਟ ਦਾ ਕੰਮ ਮੁਕੰਮਲ ਹੋਣ ਦੀ ਉਮੀਦ ਜ਼ਿਲ੍ਹੇ ਦੇ ਪਿੰਡ ਪੱਤਰਿਆਂ ਵਾਲੀ ਵਿਖੇ 750 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਾਟਰ ਟ੍ਰੀਟ ਮੈਂਟ ਪਲਾਟ ਦਾ ਸਾਲ 2026 ਚ ਸ਼ੁਰੂ ਹੋਣ ਦੀ ਉਮੀਦ।ਇਸ ਪਲਾਂਟ ਰਾਹੀਂ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਟੂਟੀਆਂ ਰਾਹੀਂ ਪਾਣੀ ਸਪਲਾਈ ਹੋਣ ਦੀ ਉਮੀਦ। ਅਬੋਹਰ-ਫਾਜ਼ਿਲਕਾ ਚਾਰ-ਮਾਰਗੀ ਹਾਈਵੇਅ 2026 ਚ ਸ਼ੁਰੂ ਹੋਣ ਦੀ ਲੋਕਾਂ ਨੂੰ ਉਮੀਦ ਇਹ ਪ੍ਰਾਜੈਕਟ ਸੜਕ ਸੰਪਰਕ ਨੂੰ ਮਜ਼ਬੂਤ ਕਰਦਾ ਹੈ, ਜ਼ਿਲ੍ਹੇ ਲਈ ਇੱਕ ਵੱਡਾ ਵਿਕਾਸ ਹੋਣ ਲਈ ਵੀ ਤਿਆਰ ਹੈ। ਇੱਕ ਵਾਰ ਪੂਰਾ ਹੋਣ ਤੋਂ ਬਾਅਦ, ਅਬੋਹਰ ਸ਼ਹਿਰ ਦੇ ਅੰਦਰ ਭਾਰੀ ਆਵਾਜਾਈ ਨੂੰ ਬਾਈਪਾਸ ਕੀਤਾ ਜਾਵੇਗਾ, ਜਿਸ ਨਾਲ ਟ੍ਰੈਫਿਕ ਭੀੜ ਘੱਟ ਜਾਵੇਗੀ ਅਤੇ ਯਾਤਰਾ ਦੇ ਸਮੇਂ ਅਤੇ ਬਾਲਣ ਦੀ ਬਚਤ ਹੋਵੇਗੀ।ਇਹ ਸੁਤੰਤਰ ਹਾਈਵੇਅ ਲਗਭਗ 44.96 ਕਿਮੀ ਲੰਬਾ ਹੈ ਅਤੇ ਫਾਜ਼ਿਲਕਾ ਤੋਂ ਅਬੋਹਰ ਤੱਕ ਦੀ ਰੋਡ ਵਿਆਪਕ ਢੰਗ ਨਾਲ 4-ਲੇਨ ਬਣਾਇਆ ਜਾ ਰਿਹਾ ਹੈ।ਖਾਸ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੇ ਧੰਦੇ ਅਤੇ ਖੇਤੀਬਾੜੀ ਉਤਪਾਦਾਂ ਜਿਵੇਂ ਕਿ ਬਾਸਮਤੀ ਚਾਵਲ ਅਤੇ ਕਿਨੂ ਲਈ ਦੂਜੇ ਰਾਜਿਆਂ ਤੱਕ ਜਲਦੀ ਪਹੁੰਚਣ ਦੀ ਸਹੂਲਤ ਮਿਲੇਗੀ। ਬਾਗ਼ਬਾਨਾ ਨੂੰ ਕਿਨੂੰ ’ਤੋਂ ਟੈਕਸ ਖ਼ਤਮ ਹੋਣ ਦੀ ਉਮੀਦ ਜ਼ਿਲ੍ਹਾ ਫ਼ਾਜ਼ਿਲਕਾ ਦਾ ਕਿਨੂੰ ਆਪਣੇ ਵੱਖਰੇ ਸਵਾਦ ਅਤੇ ਗੁਣਾਂ ਲਈ ਦੇਸ਼ ਅਤੇ ਵਿਸ਼ਵ ਭਰ ਵਿੱਚ ਮਸ਼ਹੂਰ ਹੈ।ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ਦਾ ਕਿੰਨੂ ਦੇਸ਼ਾਂ-ਵਿਦੇਸ਼ਾਂ ਤੱਕ ਜਾਂਦਾ ਹੈ। ਹਰ ਸਾਲ ਲੋਕ ਕਿੰਨੂ ਦਾ ਸਵਾਦ ਚੱਖਣ ਲਈ ਇੰਤਜ਼ਾਰ ਕਰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਇਸ ਫ਼ਲ ਦੀ ਫ਼ਸਲ ਆਉਂਦੀ ਹੈ। ਪਰ ਫ਼ਸਲ ਤੋਂ ਪਹਿਲਾ ਹੀ ਬਾਗਾਂ ਦੇ ਬੂਟਿਆਂ ’ਤੇ ਲੱਗੇ ਕਿੰਨੂ ਵਿੱਕ ਜਾਂਦੇ ਹਨ। ਪੰਜਾਬ ਦਾ ਇਹ ਫਲ਼ ਦੇਸ਼ਾਂ-ਵਿਦੇਸ਼ਾਂ ਤੱਕ ਮਸ਼ਹੂਰ ਹੈ। ਇਸ ਫਰੂਟ ਦੀ ਮਿਠਾਸ ਲੋਕਾਂ ਦੇ ਮਨਾਂ ਨੂੰ ਖੂਬ ਲੁਭਾਉਂਦੀ ਹੈ। ਪਰ ਇਸ ਫਰੂਟ ਨੂੰ ਤਿਆਰ ਕਰਨ ਅਤੇ ਇਸ ਵਿੱਚ ਮਿਠਾਸ ਲਿਆਉਣ ਲਈ ਕਈ ਵਰੀਆ ਦਾ ਇੰਤਜਾਰ ਕਰਨਾ ਪੈਂਦਾ ਹੈ। ਸਾਲ ਵਿੱਚ ਇਸ ਫ਼ਲ ਦੀ ਫ਼ਸਲ ਇੱਕ ਵਾਰ ਆਉਂਦੀ ਹੈ ਅਤੇ ਲੋਕ ਇਸ ਫ਼ਲ ਦਾ ਸਵਾਦ ਚੱਖਣ ਲਈ ਇਸ ਦਾ ਇੰਤਜਾਰ ਕਰਦੇ ਹਨ।ਗੱਲ ਕਰ ਰਹੇ ਹਾਂ ਕਿੰਨੂ ਦੀ ਜਿਸ ਦੀ ਫਸਲ ਲੈਣ ਲਈ ਕਿਸਾਨਾਂ ਨੂੰ ਕਈ ਵਰ੍ਹੇ ਲੱਗ ਜਾਂਦੇ ਹਨ। ਕਈ ਵਰ੍ਹਿਆਂ ਬਾਅਦ ਜਦੋਂ ਫ਼ਸਲ ਬੂਟੇ ਉੱਤੇ ਆਉਂਦੀ ਹੈ ਤਾਂ ਇਸ ਦੀ ਮਿਠਾਸ ਹਰ ਕਿਸੇ ਨੂੰ ਚੰਗੀ ਲੱਗਦੀ ਹੈ।ਪਰ ਇਸ ਖੇਤੀ ਦੇ ਪਿੱਛੇ ਕਿਸਾਨਾਂ ਦੀ ਕਿੰਨੀ ਮਿਹਨਤ ਹੈ। ਇਸ ਨੂੰ ਕੋਈ ਨਹੀਂ ਜਾਣਦਾ। ਅਸੀਂ ਇਸ ਖੇਤੀ ਵਿੱਚ ਲੱਗਣ ਵਾਲੀ ਕਿਸਾਨ ਦੀ ਮਿਹਨਤ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਉ ਇੱਕ ਫ਼ਲ ਦੀ ਫ਼ਸਲ ਨੂੰ ਲੈਣ ਲਈ ਬਾਗਬਾਨਾ ਨੂੰ ਮਿਹਨਤ ਕਰਨੀ ਪੈਂਦੀ ਹੈ।