5.57 ਕਰੋੜ ਦੀ ਲਾਗਤ ਨਾਲ ਸੇਮ ਗ੍ਰਸਤ ਜ਼ਮੀਨ ਦਾ ਹੋਵੇਗਾ ਸੁਧਾਰ : ਵਿਧਾਇਕ ਗੋਲਡੀ
ਵੱਖ-ਵੱਖ ਪਿੰਡਾਂ ਵਿਖੇ ਸੇਮ ਗ੍ਰਸਤ ਜਮੀਨ ਦੇ ਸੁਧਾਰ ਦੇ ਪ੍ਰੋਜੈਕਟ ਦਾ ਵਿਧਾਇਕ ਜਲਾਲਾਬਾਦ ਨੇ ਰੱਖਿਆ ਨੀਹ ਪੱਥਰ
Publish Date: Mon, 12 Jan 2026 07:18 PM (IST)
Updated Date: Mon, 12 Jan 2026 07:21 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਵਿਕਾਸ ਲਈ ਤਤਪਰ ਹੈ ਤੇ ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਲੋਹੜੀ ਦੇ ਤਿਉਹਾਰ ਤੋਂ ਪਹਿਲਾ ਹੀ ਹਲਕਾ ਜਲਾਲਾਬਾਦ ਦੇ ਪਿੰਡ ਸਜਰਾਣਾ, ਅਲਿਆਣਾ ਅਤੇ ਘਟਿਆ ਵਾਲੀ ਬੋਦਲਾ ਵਿਖੇ 5 ਕਰੋੜ 57 ਲੱਖ ਦੀ ਲਾਗਤ ਨਾਲ ਜਮੀਨ ਦੋਜ਼ ਪਾਇਪ ਲਾਈਨ (ਪੀ.ਵੀ.ਸੀ.) ਡਰੇਨਜ ਸਿਸਟਮ ਸੋਲਰ ਪੰਪ ਰਾਹੀਂ ਸੇਮ ਗ੍ਰਸਤ ਜਮੀਨਾਂ ਦਾ ਸੁਧਾਰ ਹੋਵੇਗਾ। ਇਹ ਪ੍ਰਗਟਾਵਾ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ਼ ਗੋਲਡੀ ਨੇ ਸੇਮ ਗ੍ਰਸਤ ਜਮੀਨਾਂ ਦਾ ਸੁਧਾਰ ਦੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ ਇਸ ਮੌਕੇ ਬੋਲਦਿਆਂ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੇ ਇਸ ਪ੍ਰਾਜੈਕਟ ਲਈ ਉਹ ਕੈਬਨਿਟ ਮੰਤਰੀ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅੱਜ ਹਲਕਾ ਜਲਾਲਾਬਾਦ ਦੇ ਪਿੰਡ ਸਜਰਾਣਾ ਵਿਖੇ 2 ਕਰੋੜ 34 ਲੱਖ, ਅਲਿਆਣਾ 1 ਕਰੋੜ 42 ਲੱਖ ਅਤੇ ਘਟਿਆ ਵਾਲੀ ਬੋਦਲਾ ਵਿਖੇ 1 ਕਰੋੜ 81 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਇਹ ਪ੍ਰੋਜੈਕਟ ਸਰਦਾਰ ਮਹਿੰਦਰ ਸਿੰਘ ਸੈਣੀ, ਮੁੱਖ ਭੂਮੀ ਪਾਲ, ਪੰਜਾਬ, ਜਸਵੀਰ ਸਿੰਘ, ਭੂਮੀ ਪਾਲ, ਫਿਰੋਜ਼ਪੁਰ ਜੀ ਦੀ ਦਿਸ਼ਾ ਨਿਰਦੇਸ਼ ਅਤੇ ਸ੍ਰੀ ਗੁਰਬਿੰਦਰ ਸਿੰਘ, ਮੰਡਲ ਭੂਮੀ ਰੱਖਿਆ ਅਫ਼ਸਰ, (ਇੰਜੀ.) ਮੁੱਖ ਦਫ਼ਤਰ ਚੰਡੀਗੜ੍ਹ ਦੀ ਦੇਖ ਰੇਖ ਅਧੀਨ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਦੇ 24 ਪਿੰਡਾਂ ਵਿੱਚ ਇਹ ਪ੍ਰਾਜੈਕਟ ਉਲੀਕੇ ਗਏ ਹਨ ਜੋ ਕਿ ਲਗਭਗ 27 ਕਰੋੜ 78 ਲੱਖ ਦੀ ਲਾਗਤ ਨਾਲ ਬਣਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਜਮੀਨ ਵਿੱਚ ਪਾਇਪ ਲਾਈਨ ਡਰੇਨਜ ਸਿਸਟਮ ਸੋਲਰ ਪੰਪ ਰਾਹੀਂ ਸੇਮ ਗ੍ਰਸਤ ਜਮੀਨਾਂ ਦਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ 25 -25 ਏਕੜ ਤੇ ਇਹ ਸੋਲਰ ਪੰਪ ਲੱਗਣਗੇ ਤੇ ਇਹ ਜਮੀਨਾਂ ਦੇ ਪਾਣੀ ਦੇ ਪੱਧਰ ਨੂੰ ਹੇਠਾਂ ਲੈ ਕੇ ਜਾਣਗੇ ਤੇ ਫਿਰ ਤੋਂ ਜਮੀਨਾਂ ਆਬਾਦ ਦੇ ਹਰੀਆਂ ਭਰੀਆਂ ਨਜ਼ਰ ਆਉਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ 1970 ਵਿੱਚ ਸੇਮ ਆਈ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਅਧੀਨ ਲੋਹੜੀ ਤੋਂ ਪਹਿਲਾ ਇਨ੍ਹਾਂ ਸੇਮ ਗ੍ਰਸਤ ਪਿੰਡਾਂ ਦੇ ਕਿਸਾਨਾਂ ਨੂੰ ਜੋ ਖੁਸ਼ੀ ਦਿੱਤੀ ਹੈ ਉਸ ਨਾਲ ਇਨ੍ਹਾਂ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਆਵੇਗੀ। ਉਨ੍ਹਾਂ ਇਸ ਉਪਰਾਲੇ ਲਈ ਪੰਜਾਬ ਸਰਾਕਰ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹ ਸਮਾਂ ਨੇੜੇ ਹੈ ਜਦੋਂ ਉਹ ਸੇਮ ਗ੍ਰਸਤ ਜ਼ਮੀਨਾਂ ਵਿੱਚ ਫਸਲਾਂ ਬੀਜ ਸਕਣਗੇ। ਹਲਕਾ ਜਲਾਲਾਬਾਦ ਦੇ ਸੇਮ ਗ੍ਰਸਤ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਫਾਜਿਲਕਾ ਅਮਰਪ੍ਰੀਤ ਕੌਰ ਸਿੰਧੂ ਦਾ ਇਨ੍ਹਾਂ ਪ੍ਰੋਜੈਕਟਾਂ ਵਿੱਚ ਵਿਸ਼ੇਸ਼ ਧਿਆਨ ਦੇਣ ਸਬੰਧੀ ਮਾਨਯੋਗ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗਲੋਡੀ ਵੱਲੋਂ ਧੰਨਵਾਦ ਕੀਤਾ ਗਿਆ। ਮੰਡਲ ਭੂਮੀ ਰੱਖਿਆ ਅਫ਼ਸਰ ਸ੍ਰੀ ਗੁਰਿੰਦਰ ਸਿੰਘ ਵੱਲੋਂ ਮਾਨਯੋਗ ਸ੍ਰੀ ਜਗਦੀਪ ਗੋਲਡੀ, ਸਮੂਹ ਪਿੰਡ ਵਾਸਿਆਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਹਲਕਾ ਜਲਾਲਾਬਾਦ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ 70 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਜਿਨ੍ਹਾਂ ਨੇ ਉਨ੍ਹਾਂ ਦੀ ਕਿਸੇ ਸਰਕਾਰ ਨੇ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਮਾਣ ਹੈ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਸਾਡੇ ਪਿੰਡਾਂ ਨੂੰ ਸੇਮ ਗ੍ਰਸਤ ਪਿੰਡਾਂ ਵਿੱਚ ਲੈ ਕੇ ਆਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਜੋ ਪ੍ਰਾਜੈਕਟ ਉਲੀਕਿਆਂ ਗਿਆ ਹੈ ਤੇ ਜੋ ਰਾਸ਼ੀ ਨਾਲ ਇਹ ਕੰਮ ਕੀਤੇ ਜਾਣਗੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੇ ਪਿੰਡ ਸੇਮ ਰਹਿਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਵੱਲੋਂ ਜੋ ਇਹ ਸਾਨੂੰ ਤੋਹਫਾ ਦਿੱਤਾ ਗਿਆ ਹੈ ਇਹ ਸਾਨੂੰ ਮਕਰ ਸੰਕ੍ਰਾਂਤੀ ਤੇ ਲੋਹੜੀ ਦਾ ਤੋਹਫਾ ਹੈ ਜਿਸ ਲਈ ਉਹ ਤਹਿ ਦਿਲ ਤੋਂ ਪੰਜਾਬ ਸਰਕਾਰ ਤੇ ਵਿਧਾਇਕ ਦੇ ਧੰਨਵਾਦੀ ਹਨ। ਇਸ ਮੌਕੇ ਲਾਡੀ ਸਿੰਘ, ਬਲਰਾਜ ਹੈਪੀ ਸਿੰਧੂ ਅਤੇ ਸਜਰਾਣਾ ਵਿਖੇ ਅਮਨਦੀਪ ਸਿੰਘ (ਸਰਪੰਚ), ਚਰਨਜੀਤ ਸਿੰਘ, ਦੇਵੀ ਲਾਲ, ਗੁਰਮੇਜ਼ ਸਿੰਘ ਸਰਪੰਚ, ਵਿਨੋਦ ਕੁਮਾਰ ਘੰਟਿਆਂ ਵਾਲੀ ਬੋਦਲਾਂ ਵਿਖੇ ਸੀਤਾ ਰਾਣੀ (ਸਰਪੰਚ), ਕਰਨੈਲ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ (ਸਰਪੰਚ) ਅਲਿਆਣਾ, ਆਦਿ ਹਾਜ਼ਰ ਰਿਹੇ।