ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਧੂਮ ਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਓਹਾਰ
Publish Date: Wed, 14 Jan 2026 04:58 PM (IST)
Updated Date: Wed, 14 Jan 2026 05:00 PM (IST)

ਜ਼ਿਲ੍ਹੇ ਸਿੰਘ. ਪੰਜਾਬੀ ਜਾਗਰਣ, ਮੰਡੀ ਲਾਧੂਕਾ : ਮੰਡੀ ਲਾਧੂਕਾ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਵਾਸੀਆਂ ਨਾਲ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਸ਼ਹੀਦ ਭਗਤ ਸਿੰਘ ਚੌਕ ਵਿੱਚ ਮਨਾਇਆ ਗਿਆ। ਮੰਡੀ ਦੇ ਯੁਵਾ ਸਰਪੰਚ ਮਨਜੋਤ ਖੇੜਾ ਨੇ ਆਪਣੀ ਗ੍ਰਾਮ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਲੋਹੜੀ ਲਈ ਲਗਾਏ ਲੱਕੜਾਂ ਦੇ ਢੇਰ ਨੂੰ ਅਗਨੀ ਲਗਾ ਕੇ ਅਤੇ ਪ੍ਰਸ਼ਾਦ ਵੰਡ ਕੇ ਲੋਹੜੀ ਧੂਮਧਾਮ ਨਾਲ ਮਨਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੰਡੀ ਦੇ ਪਤਵੰਤੇ ਅਤੇ ਮੰਡੀ ਵਾਸੀ ਮੌਜੂਦ ਰਹੇ। ਇਸ ਉਪਰੰਤ ਮੰਡੀ ਲਾਧੂਕਾ ਦੇ ਕ੍ਰਿਸ਼ਨਾ ਮੰਦਿਰ ਦੇ ਪੁਜਾਰੀ ਅਸ਼ੋਕ ਸ਼ਰਮਾ ਨੇ ਪੂਜਣ ਕਰ ਕੇ ਅਤੇ ਭਾਈ ਹਰਜਿੰਦਰ ਸਿੰਘ ਨੇ ਬਾਣੀ ਪੜ੍ਹ ਕੇ ਲੋਹੜੀ ਦੀ ਸ਼ੁਰੂਆਤ ਕੀਤੀ। ਧੀ ਹੋਣ ਦੀ ਖੁਸ਼ੀ ਵਿੱਚ ਮਿੱਠੂ ਛਾਬੜਾ ਨੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ। ਕਈ ਮੰਡੀ ਵਾਸੀ ਵੱਲੋਂ ਲੋਹੜੀ ਮੌਕੇ ਮੰਨਤਾਂ ਮੰਗੀਆਂ ਗਈਆਂ। ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰ ਸੈਂਡੀ ਅਸੀਜਾ, ਰਮਨ ਨਰੂਲਾ, ਸਚਿਨ ਲੋਟਾ, ਸ਼ਾਮ ਲਾਲ ਛਾਬੜਾ, ਅਮਰਜੀਤ ਕਟਵਾਲ, ਸ਼ੁਭਾਸ਼ ਚੰਦਰ, ਮਨਜੀਤ ਕੌਰ, ਜੰਗੀਰ ਸਿੰਘ, ਰਾਧਾ ਕ੍ਰਿਸ਼ਨ ਵਾਟਸ, ਹੈਪੀ ਜਸੂਜਾ, ਰਾਮ ਲਖਣ, ਨੀਟਾ ਵਧਾਵਨ, ਫਾਜ਼ਿਲਕਾ ਟਰੇਡ ਵਿੰਗ ਦੇ ਮੈਂਬਰ ਸੰਜੀਵ ਨਰੂਲਾ, ਸਤੀਸ਼ ਵਧਵਾ, ਬਿੱਟੂ ਕਾਠਪਾਲ, ਪੰਮਾ ਜੁਲਾਹਾ, ਵੇਦ ਨਰੂਲਾ, ਰਿੰਕੂ ਇੱਟਕਾਣ, ਓਮ ਪ੍ਰਕਾਸ਼ ਨਰੂਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਮੰਡੀ ਵਾਸੀ ਹਾਜ਼ਰ ਸਨ। ਆਪਣੇ ਵਿਆਹ ਦੀ ਪਹਿਲੀ ਲੋਹੜੀ ਮਨਾਉਣ ਲਈ ਸਰਪੰਚ ਮਨਜੋਤ ਖੇੜਾ ਆਪਣੀ ਪਤਨੀ ਅਤੇ ਪਰਿਵਾਰ ਸਮੇਤ ਪੁਹੰਚੇ ਅਤੇ ਸਾਰੇ ਪਿੰਡ ਵਾਸੀਆਂ ਲਈ ਖੁਸ਼ੀਆਂ ਦੀ ਅਰਦਾਸ ਕੀਤੀ।