ਬਾਬਾ ਰਾਮਦੇਵ ਮੰਦਰ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਬਾਬਾ ਰਾਮਦੇਵ ਮੰਦਰ ਬਨਵਾਲਾ ਹਨਵੰਤਾ ਵਿਖੇ ਮੇਲੇ ਅੰਦਰ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਹੋਏ ਨਤਮਸਤਕ
Publish Date: Wed, 28 Jan 2026 06:04 PM (IST)
Updated Date: Wed, 28 Jan 2026 06:07 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ-ਅਬੋਹਰ ਰੋਡ ਤੇ ਪਿੰਡ ਬਨਵਾਲਾ ਹਨਵੰਤਾ ਵਿਖੇ ਸਥਿਤ ਬਾਬਾ ਰਾਮਦੇਵ ਜੀ ਦਾ ਇਤਿਹਾਸਕ ਮੰਦਰ ’ਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਏ ਹਨ। ਮੇਲੇ ਚ ਪੰਜਾਬ, ਰਾਜਸਥਾਨ, ਹਰਿਆਣਾ ਤੇ ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੋਂ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਸ ਮੌਕੇ ਦੌਰਾਨ, ਮੇਲੇ ਅੰਦਰ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਇਹ ਪੰਜ ਦਿਨਾਂ ਮੇਲਾ ਸ਼ੁਰੂ ਹੋਇਆ। ਮੇਲੇ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਮੰਦਰ ਵਿੱਚ ਪਵਿੱਤਰ ਖੂਹ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਲੰਗਰ, ਚਾਹ ਅਤੇ ਪੀਣ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦੌਰਾਨ, ਬੱਚਿਆਂ ਨੇ ਖਾਸ ਤੌਰ ਤੇ ਖਾਣ-ਪੀਣ ਦੀਆਂ ਸਟਾਲਾਂ ਅਤੇ ਵੱਖ-ਵੱਖ ਕਿਸਮਾਂ ਦੇ ਝੂਲਿਆਂ ਦਾ ਆਨੰਦ ਮਾਣਿਆ। ਮੰਦਰ ਵਿੱਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਪ੍ਰਸਾਦ, ਝਾੜੂ, ਨਮਕ, ਨਾਰੀਅਲ ਅਤੇ ਹੋਰ ਪ੍ਰਸਾਦ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।ਹਰ ਸਾਲ ਦੀ ਤਰਾਹ ਇਸ ਸਾਲ ਵੀ ਮੇਲੇ ਅੰਦਰ ਲੱਖਾਂ ਦੀ ਗਿਣਤੀ ਚ ਸ਼ਰਧਾਲੂਆਂ ਨਤਮਸਤਕ ਹੋ ਰਹੇ ਹਨ।