ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਨਵਾਂ ਘਰ ਬਣਾਕੇ ਦਿੱਤਾ
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਪਿੰਡ ਗੁਲਾਬਾ ਭੈਣੀ ਵਿਚ ਹੜ ਪ੍ਰਭਾਵਿਤ ਪਰਿਵਾਰ ਨੂੰ ਨਵਾਂ ਘਰ ਬਣਾਕੇ ਦਿੱਤਾ
Publish Date: Sat, 24 Jan 2026 07:12 PM (IST)
Updated Date: Sat, 24 Jan 2026 07:13 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਪਿਛਲੇ ਸਮੇਂ ਆਏ ਹੜ ਦੌਰਾਨ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਹੜ ਪ੍ਰਭਾਵਿਤ ਏਰੀਆ ਵਿਚ ਜਿੱਥੇ ਵੱਖ-ਵੱਖ ਸੇਵਾਵਾਂ ਰਾਹੀਂ ਅਪਣਾ ਯੋਗਦਾਨ ਪਾਇਆ ਉੱਥੇ ਹੁਣ ਮੁੜ ਵਸੇਬੇ ਦੇ ਕਾਰਜਾਂ ਅਧੀਨ ਪਿੰਡ ਗੁਲਾਬਾ ਭੈਣੀ ਵਿਖੇ ਹੜ ਪ੍ਰਭਾਵਿਤ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਚਾਬੀ ਸੌਂਪੀ ਗਈ। ਇਸ ਮੌਕੇ ਨਵੇਂ ਘਰ ਦੀ ਚਾਬੀ ਸੌਂਪਣ ਸਮੇਂ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਪਹੁੰਚੇ ਸੇਵਾਦਾਰ ਭਾਈ ਸੁਖਦੇਵ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਗੀਧਰ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਪ੍ਰਧਾਨ ਡਾ.ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਬਾਬਾ ਜਗਜੀਤ ਸਿੰਘ ਕਾਕਾ ਵੀਰ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਹੜ ਰਾਹਤ ਕਾਰਜ ਕੀਤੇ ਗਏ ਹਨ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ,ਫ਼ਿਰੋਜ਼ਪੁਰ ਵਿੱਚ ਸੈਂਕੜੇ ਹੜ ਪ੍ਰਭਾਵਿਤ ਲੋਕਾਂ ਨੂੰ ਨਵੇਂ ਮਕਾਨ ਬਣਾਕੇ ਦਿੱਤੇ ਗਏ ਹਨ ਉਥੇ ਫ਼ਾਜ਼ਿਲਕਾ ਦੇ ਬਾਰਡਰ ਏਰੀਆ ਵਿੱਚ ਟਰੱਸਟ ਵੱਲੋਂ ਮੁੱੜ ਵਸੇਬੇ ਕਾਰਜਾਂ ਤਹਿਤ ਹੜ ਪੀੜਤਾਂ ਲਈ ਵੱਖ ਵੱਖ ਸਮਾਨ ਮੁਹੱਈਆ ਕਰਵਾਇਆ ਗਿਆ ਅਤੇ ਕੁਝ ਪਰਿਵਾਰਾਂ ਲਈ ਮਕਾਨ ਵੀ ਬਣਾਏ ਜਾ ਰਹੇ ਹਨ ਇਸ ਤਹਿਤ ਪਿੰਡ ਗੁਲਾਬਾ ਭੈਣੀ ਵਿਖੇ ਬਣੇ ਪਹਿਲੇ ਮਕਾਨ ਦੀਆਂ ਚਾਬੀਆਂ ਇਲਾਕੇ ਦੇ ਸਮਾਜ ਸੇਵੀ ਅਤੇ ਜ਼ਿਲਾ ਹਸਪਤਾਲ ਫ਼ਾਜ਼ਿਲਕਾ ਵਿੱਚ ਤੈਨਾਤ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਰਪਿਤ ਗੁਪਤਾ ਵੱਲੋਂ ਪਰਿਵਾਰ ਨੂੰ ਸੌਂਪੀਆਂ ਗਈਆਂ। ਇਸ ਮੌਕੇ ਕਲਗੀਧਰ ਟਰੱਸਟ ਦੇ ਵਲੰਟੀਅਰ ਸੇਵਾਦਾਰ ਸੁਖਜਿੰਦਰ ਸਿੰਘ,ਜਸਵਿੰਦਰ ਸਿੰਘ,ਮਨਦੀਪ ਸਿੰਘ ਸਮੇਤ ਪਿੰਡ ਦੇ ਸਰਪੰਚ,ਮੋਹਤਬਰ ਅਤੇ ਪਰਿਵਾਰ ਹਾਜ਼ਰ ਸੀ।