Fazilka News : ਕਾਰ ਤੇ ਟਰੱਕ ਵਿਚਾਲੇ ਵਾਪਰੇ ਹਾਦਸੇ 'ਚ ਪਤੀ-ਪਤਨੀ ਦੀ ਮੌਤ
ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਨਜ਼ਦੀਕ ਕਾਰ ਅਤੇ ਟਰੱਕ ਵਿਚਾਲੇ ਹੋਇਆ ਹਾਦਸਾ। ਵਿਆਹ ਸ਼ਾਦੀ ਤੋਂ ਵਾਪਸ ਪਰਤ ਰਹੇ ਇੱਕੋ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ।
Publish Date: Mon, 08 Dec 2025 12:09 AM (IST)
Updated Date: Mon, 08 Dec 2025 12:12 AM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ, ਫਾਜ਼ਿਲਕਾ : ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਨਜ਼ਦੀਕ ਕਾਰ ਅਤੇ ਟਰੱਕ ਵਿਚਾਲੇ ਹੋਇਆ ਹਾਦਸਾ। ਵਿਆਹ ਸ਼ਾਦੀ ਤੋਂ ਵਾਪਸ ਪਰਤ ਰਹੇ ਇੱਕੋ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਮੁਤਾਬਿਕ ਅਮੀਰ ਖਾਸ ਨਜ਼ਦੀਕ ਟਰੱਕ ਅਤੇ ਕਾਰ ਵਿਚਾਲੇ ਹੋਏ ਐਕਸੀਡੈਂਟ ਦੌਰਾਨ ਮਾਰਕਫੈਡ ਵਿੱਚ ਤੈਨਾਤ ਜਲਾਲਾਬਾਦ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਦੀ ਮੌਤ ਹੋ ਗਈ। ਦੋਵੇਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਜਿਸ ਦੌਰਾਨ ਪਿੰਡ ਅਮੀਰ ਖਾਸ ਕੋਲ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ ਅਤੇ ਦੋਨੋ ਦੀ ਮੌਤ ਹੋ ਗਈ।