Fazilka News : ਪਹਿਲਾਂ ਬਿਗਾਨਾ ਪੁੱਤ ਮਾਰ'ਤਾ ਹੁਣ ਦੱਸ ਰਹੇ 'Encounter' ਦਾ ਖ਼ਤਰਾ, ਗੋਲੂ ਪੰਡਿਤ ਕਤਲ ਮਾਮਲੇ ਦੇ ਮੁਲਜ਼ਮਾਂ ਨੇ ਪ੍ਰਗਟਾਇਆ ਖਦਸ਼ਾ
ਗੱਗੀ ਲਾਹੌਰੀਆ ਦੇ ਵਕੀਲ ਅਤੇ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਗੱਗੀ ਲਾਹੌਰੀਆ ਦੇ ਵਕੀਲ ਅਮਨਦੀਪ ਧਾਰੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੂੰ ਮੁਲਜ਼ਮਾਂ ਵਿਰੁੱਧ ਝੂਠਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਜਿੱਥੇ ਵੀ ਉਨ੍ਹਾਂ ਨੂੰ ਲਿਜਾਣਾ ਹੈ, ਉਨ੍ਹਾਂ ਨੂੰ ਪੂਰੀ ਸੁਰੱਖਿਆ ਅਤੇ ਕੈਮਰੇ ਦੀ ਨਿਗਰਾਨੀ ਹੇਠ ਲਿਜਾਇਆ ਜਾਣਾ ਚਾਹੀਦਾ ਹੈ।
Publish Date: Fri, 12 Dec 2025 05:44 PM (IST)
Updated Date: Fri, 12 Dec 2025 05:52 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ: ਫ਼ਾਜ਼ਿਲਕਾ ਪੁਲਿਸ ਨੇ ਆਕਾਸ਼ ਉਰਫ਼ ਗੋਲੂ ਪੰਡਿਤ ਦੇ ਕਤਲ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਿਸਦੀ ਕੱਲ੍ਹ ਅਬੋਹਰ ਸ਼ਹਿਰ ਦੀ ਕੋਰਟ ਪਾਰਕਿੰਗ ਵਿੱਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਚਾਰ ਮੁਲਜ਼ਮ ਗਗਨਦੀਪ ਉਰਫ਼ ਗੱਗੀ ਲਾਹੌਰੀਆ, ਪੁੱਤਰ ਜਸਪਾਲ ਸਿੰਘ, ਪੁਰਾਣੀ ਸੂਰਜ ਨਗਰੀ ਨੇੜੇ,ਅਰਸ਼ ਲਾਹੌਰੀਆ ਪੁੱਤਰ ਕੁਲਵੀਰ ਸਿੰਘ ਵਾਸੀ ਭਾਗਸਰ, ਗੋਗੀ ਬਿਸ਼ਰੋਈ ਵਾਸੀ ਰਾਜਾਵਾਲੀ ਅਤੇ ਸਾਹਿਲ ਖਰਵਾਸ ਪੁੱਤਰ ਸੁਸ਼ੀਲ ਖਰਵਾਸ ਵਾਸੀ ਪੰਜਕੋਸੀ ਨੂੰ ਜੱਜ ਸਤੀਸ਼ ਕੁਮਾਰ ਸ਼ਰਮਾ ਸਾਹਮਣੇ ਪੇਸ਼ ਕੀਤਾ ਗਿਆ।
ਗੱਗੀ ਲਾਹੌਰੀਆ ਦੇ ਵਕੀਲ ਅਤੇ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਗੱਗੀ ਲਾਹੌਰੀਆ ਦੇ ਵਕੀਲ ਅਮਨਦੀਪ ਧਾਰੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੂੰ ਮੁਲਜ਼ਮਾਂ ਵਿਰੁੱਧ ਝੂਠਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਜਿੱਥੇ ਵੀ ਉਨ੍ਹਾਂ ਨੂੰ ਲਿਜਾਣਾ ਹੈ, ਉਨ੍ਹਾਂ ਨੂੰ ਪੂਰੀ ਸੁਰੱਖਿਆ ਅਤੇ ਕੈਮਰੇ ਦੀ ਨਿਗਰਾਨੀ ਹੇਠ ਲਿਜਾਇਆ ਜਾਣਾ ਚਾਹੀਦਾ ਹੈ।
ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ''ਤੇ ਭੇਜ ਦਿੱਤਾ ਹੈ।
ਇਸ ਮਾਮਲੇ ਵਿੱਚ, ਮ੍ਰਿਤਕ ਆਕਾਸ਼ ਉਰਫ਼ ਗੋਲੂ ਦੇ ਪਿਤਾ ਅਵਿਨਾਸ਼ ਤਿਵਾੜੀ, ਪੁੱਤਰ ਰਾਮਭਰੋਸੇ, ਵਾਸੀ ਪੁਰਾਣਾ ਫਾਜ਼ਿਲਕਾ ਰੋਡ ਜੌਹਰੀ ਮੰਦਰ ਅਬੋਹਰ ਦੇ ਬਿਆਨ ''ਤੇ, ਸਿਟੀ ਪੁਲਿਸ ਸਟੇਸ਼ਨ ਨੇ ਕੇਸ ਨੰ. 290, ਮਿਤੀ 11.12.2025 ਨੂੰ ਧਾਰਾ 103 (1), 126 (2), 351 (3), 61 (2), 190, 191 (3), 324 (6), ਆਰਮਜ਼ ਐਕਟ ਅਧੀਨ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ, ਅਰਸ਼ ਲਾਹੌਰੀਆ, ਗੋਗੀ ਬਿਸ਼ਰੋਈ, ਸਾਹਿਲ ਖਰਵਾਸ, ਅਰਪਿਤ ਖਰਵਾਸ ਪੁੱਤਰ ਰਾਕੇਸ਼ ਖਰਵਾਸ, ਵਿਸ਼ੂ ਨੰਦਾ ਪੁੱਤਰ ਸੰਜੇ ਕੁਮਾਰ, ਸੁਸ਼ੀਲ ਖੜਗਵਾਲ ਪੁੱਤਰ ਰਾਧੇਸ਼ਾਮ, ਅਮਨ ਉਰਫ ਤੋਤਾ ਪੁੱਤਰ ਬਿੱਟੂ, ਵਾਸੀ ਗਲੀ ਨੰਬਰ 2 ਆਰੀਆ ਨਗਰੀ ਅਬੋਹਰ ਅਤੇ ਕੁਝ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਸੁਪਰਡੈਂਟ ਗੁਰਮੀਤ ਸਿੰਘ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਰਿਮਾਂਡ ''ਤੇ ਲਿਆ ਗਿਆ। ਮੁਲਜ਼ਮਾਂ ਤੋਂ ਉਨ੍ਹਾਂ ਦੇ ਹਥਿਆਰਾਂ, ਵਾਹਨਾਂ ਅਤੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।