ਡਾ. ਛਾਬੜਾ ਨੇ ਮੰਡੀ ਲਾਧੂਕਾ ਹਸਪਤਾਲ ’ਚ ਸੰਭਾਲਿਆ ਚਾਰਜ
ਡਾ.ਅਨਨ ਛਾਬੜਾ ਨੇ ਮੰਡ੍ਹੀ ਲਾਧੂਕਾ ਹਸਪਤਾਲ ਵਿਖੇ ਚਾਰਜ ਸੰਭਾਲਿਆ।
Publish Date: Wed, 26 Nov 2025 03:11 PM (IST)
Updated Date: Wed, 26 Nov 2025 03:14 PM (IST)
ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ, ਮੰਡੀ ਲਾਧੂਕਾ : ਡਾ. ਅਨਨ ਛਾਬੜਾ ਨੇ ਮੰਡੀ ਲਾਧੂਕਾ ਹਸਪਤਾਲ ਵਿਖੇ ਚਾਰਜ ਸੰਭਾਲਿਆ। ਇਸ ਮੌਕੇ ਡਾ. ਅਨਨ ਛਾਬੜਾ ਜੋ ਕਿ ਰਜਿੰਦਰ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕਰ ਕੇ ਮੈਰਿਟ ’ਚ ਆਉਣ ’ਤੇ ਮੰਡੀ ਲਾਧੂਕਾ ਦੇ ਹਸਪਤਾਲ ਵਿਖੇ ਕਾਰਜਭਾਰ ਸੰਭਾਲਿਆ। ਡਾ. ਅਨਨ ਛਾਬੜਾ ਫਾਜ਼ਿਲਕਾ ਵਾਸੀ ਬੋਬੀ ਛਾਬੜਾ ਦੀ ਪੁੱਤਰੀ ਹਨ। ਉਨ੍ਹਾਂ ਦੇ ਪਿਤਾ ਬੋਬੀ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਨਨ ਛਾਬੜਾ ਜੋ ਕਿ ਪੜ੍ਹਾਈ ਵਿੱਚ ਬਹੁਤ ਹੀ ਹੋਣਹਾਰ ਸੀ, ਉਸ ਦੀ ਤਮੰਨਾ ਸੀ ਕਿ ਉਹ ਡਾਕਟਰ ਬਣਾ ਅਤੇ ਲੋਕਾਂ ਦੀ ਸੇਵਾ ਕਰੇ। ਇਸ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਆਪਣੀ ਬੇਟੀ ਨੂੰ ਡਾਕਟਰੀ ਲਾਈਨ ਵਿੱਚ ਪਾ ਦਿੱਤਾ ਅਤੇ ਉਸਨੇ ਕੜੀ ਮਿਹਨਤ ਕਰਕੇ ਕਾਲਜ ਵਿੱਚ ਟੋਪਰ ਰਹੀ ਅਤੇ ਉਸ ਨੂੰ ਮੰਡੀ ਲਾਧੂਕਾ ਹਸਪਤਾਲ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਮੇਰੀ ਬੇਟੀ ਦੀ ਤਮੰਨਾ ਸੀ ਕਿ ਉਸਦੀ ਪਹਿਲੀ ਨਿਯੁਕਤੀ ਪਿੰਡ ਚ ਹੋਏ। ਡਾ. ਅਨਨ ਛਾਬੜਾ ਦੱਸਿਆ ਕਿ ਹਸਪਤਾਲ ਦਾ ਸਟਾਫ ਅਤੇ ਆਸੇ ਪਾਸੇ ਦੇ ਪਿੰਡ ਦੇ ਲੋਕ ਬਹੁਤ ਹੀ ਚੰਗੇ ਸੁਭਾਅ ਦੇ ਹਨ ਅਤੇ ਉਹ ਆਪਣੀਆਂ ਸੇਵਾਵਾਂ ਬਹੁਤ ਚੰਗੀ ਤਰ੍ਹਾਂ ਨਿਭਾ ਰਹੀ ਹੈ।