ਖਾਦ ਵਿਕਰੇਤਾਵਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ ਚਰਚਾ
ਖਾਦ ਵਿਕਰੇਤਾਵਾਂ ਨਾਲ ਮੁੱਖ ਖੇਤੀਬਾੜੀ ਅਫਸਰ ਨੇ ਮੀਟਿੰਗ ਕੀਤੀ
Publish Date: Wed, 07 Jan 2026 07:23 PM (IST)
Updated Date: Wed, 07 Jan 2026 07:26 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਖਾਦਾਂ ਦੀ ਕਾਲਾਬਜਾਰੀ ਨਾ ਕਰਨ ਅਤੇ ਨਿਰਧਾਰਤ ਰੇਟ ਤੇ ਹੀ ਖਾਦਾਂ ਦੀ ਵਿਕਰੀ ਕਰਨ ਸਬੰਧੀ ਮੁੱਖ ਖੇਤੀਬਾੜੀ ਨੇ ਮੀਟਿੰਗ ਕੀਤੀ। ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਹਰਪ੍ਰੀਤ ਪਾਲ ਕੌਰ ਨੇ ਖਾਦਾਂ ਦੀ ਟੈਗਿੰਗ, ਸਟਾਕਿੰਗ ਤੇ ਪੌਸ ਮਸ਼ੀਨਾਂ ਦੇ ਸੰਬੰਧ ਵਿਚ ਖਾਦ ਵਿਕਰੇਤਾਵਾਂ (ਹੋਲਸੇਲਰਾਂ) ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਨਾਲ ਖਾਦਾਂ ਦੀ ਕਾਲਾਬਜਾਰੀ ਨਾ ਕੀਤੀ ਜਾਵੇ ਅਤੇ ਨਿਰਧਾਰਤ ਰੇਟ ਤੋਂ ਵੱਧ ਰੇਟਾਂ ਦੀ ਮੰਗ ਨਾ ਕੀਤੀ ਜਾਵੇ। ਬੈਠਕ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਹਦਾਇਤ ਕਰਦਿਆਂ ਕਿਹਾ ਕਿ ਯੂਰੀਆ ਖਾਦ ਨਾਲ ਕਿਸੇ ਵੀ ਤਰ੍ਹਾ ਦੀ ਟੈਗਿੰਗ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਦਾਂ ਦੀ ਵੰਡ ਇਸ ਤਰ੍ਹਾਂ ਯਕੀਨੀ ਬਣਾਈ ਜਾਵੇ ਕਿ ਹਰੇਕ ਛੋਟੇ ਵੱਡੇ ਕਿਸਾਨ ਨੂੰ ਲੋੜ ਅਨੁਸਾਰ ਖਾਦ ਮੁਹੱਈਆ ਹੋ ਸਕੇ।ਉਨ੍ਹਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਤੀ ਕਿਸਾਨ ਨੂੰ 10 ਤੋਂ ਵੱਧ ਬੈਗ ਖਾਦ ਦੇ ਨਾ ਦਿੱਤੇ ਜਾਣ ਤਾਂ ਜ਼ੋ ਹੋਰਨਾਂ ਕਿਸਾਨਾਂ ਨੂੰ ਖਾਦ ਦੀ ਕਿਲਤ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀਆਂ ਖਾਦਾਂ ਦੀ ਵਿਕਰੀ ਹੀ ਕੀਤੀ ਜਾਵੇ, ਬੇਲੋੜੀਆਂ ਵਸਤਾਂ ਨਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਖਾਦ ਵਿਕਰੇਤਾ ਸਟਾਕ ਰਜਿਸਟਰ, ਲਾਇਸੰਸ, ਰਿਕਾਰਡ ਅਤੇ ਹੋਰ ਜਰੂਰੀ ਦਸਤਾਵੇਜ਼ ਮੁਕੰਮਲ ਰੱਖਣਾ ਲਾਜਮੀ ਬਣਾਉਣ।