ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ
ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਤੇ ਪਰਚਾ ਦਰਜ
Publish Date: Wed, 26 Nov 2025 04:21 PM (IST)
Updated Date: Wed, 26 Nov 2025 04:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਖੂਈਖੇੜਾ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚਸੀ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਵਿੰਦਰ ਕੁਮਾਰ ਪੁੱਤਰ ਦੇਵੀ ਲਾਲ ਵਾਸੀ ਖੂਈਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮਿਤੀ 18-11-2025 ਨੂੰ ਸਵੇਰੇ ਕਰੀਬ 11 ਵਜੇ ਆਪਣੇ ਮੋਟਰਸਾਇਕਲ ਤੇ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਖੂਈ ਖੇੜਾ ਚੈਕਅੱਪ ਲਈ ਲੈ ਕੇ ਜਾ ਰਿਹਾ ਸੀ। ਜਦੋ ਉਹ ਸਰਕਾਰੀ ਸਕੂਲ ਖੂਈ ਖੇੜਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਜਿਸਨੂੰ ਇਕ ਔਰਤ ਚਲਾ ਰਹੀ ਸੀ। ਜਿਸਨੇ ਉਸਦੇ ਮੋਟਰਸਾਇਕਲ ਵਿਚ ਲਿਆ ਕੇ ਮਾਰੀ ਜਿਸ ਕਰ ਕੇ ਉਸਨੂੰ ਅਤੇ ਉਸਦੀ ਪਤਨੀ ਜੋ ਪ੍ਰਗਨੇਟ ਹੈ, ਉਸਦੇ ਸਟਾਂ ਲੱਗੀਆਂ। ਪੁਲਿਸ ਨੇ ਅਣਪਛਾਤੀ ਔਰਤ ਖਿਲਾਫ ਧਾਰਾ 281,125(ਬੀ) ਬੀਐਨਐਸ ਦੇ ਅਧੀਨ ਪਰਚਾ ਦਰਜ ਕੀਤਾ ਹੈ।