ਫਾਜ਼ਿਲਕਾ ਵਿਖੇ ਹੋਏ ਬਲਾਕ ਪੱਧਰੀ ਪੇਂਟਿੰਗ ਮੁਕਾਬਲੇ
ਫਾਜ਼ਿਲਕਾ ਵਿਖੇ ਹੋਏ ਬਲਾਕ ਪੱਧਰੀ ਪੇਂਟਿੰਗ ਮੁਕਾਬਲੇ
Publish Date: Tue, 18 Nov 2025 06:00 PM (IST)
Updated Date: Tue, 18 Nov 2025 06:01 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਾਜ਼ਿਲਕਾ ਵਿਖੇ ਬਲਾਕ ਪੱਧਰ ਤੇ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਵਲੋ ਪੇਂਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਗਰੀਨ ਗਰੁੱਪ ਵਲੋ ਪਹਿਲਾ ਸਥਾਨ ਹਰਨੂਰ ਨੇ ਹਾਸਲ ਕੀਤਾ, ਦੂਜਾ ਸਥਾਨ ਸੋਨਮ ਨੇ ਹਾਸਲ ਕੀਤਾ। ਵ੍ਹਾਈਟ ਗਰੁੱਪ ਵਿੱਚ ਸ਼ਿਵਾਨੀ ਨੇ ਦੂਜਾ ਅਤੇ ਰਾਜਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਿਟੀ ਸਕੂਲ ਫਾਜ਼ਿਲਕਾ ਦੇ ਹੈਡਟੀਚਰ ਮਨ ਦੀਪ ਕੌਰ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਪੂਰੀ ਟੀਮ ਨੇ ਬਹੁਤ ਸ਼ਾਨਦਾਰ ਆਯੋਜਨ ਕੀਤਾ। ਇਹ ਮੁਕਾਬਲੇ ਨੀਲਮ ਰਾਣੀ ਸੀ ਐੱਚ ਟੀ ਅਤੇ ਅੰਜੂ ਬਾਲਾ ਸੀ ਐੱਚ ਟੀ ਜੀ ਦੀ ਦੇਖ ਰੇਖ ਵਿੱਚ ਕਰਵਾਏ ਗਏ। ਬਲਾਕ ਸਿੱਖਿਆ ਅਧਿਕਾਰੀ ਪ੍ਰਮੋਦ ਕੁਮਾਰ ਮੁੱਖ ਮਹਿਮਾਨ ਪਹੁੰਚੇ ਅਤੇ ਜੇਤੂਆਂ ਨੂੰ ਸਨਮਾਨਤ ਕੀਤਾ ਅਤੇ ਜ਼ਿਲ੍ਹਾ ਪੱਧਰ ਲਈ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਸੁਨੀਲ ਕੁਮਾਰ ਨੇ ਇਹਨਾਂ ਮੁਕਾਬਲਿਆਂ ਲਈ ਸਿਟੀ ਸਕੂਲ ਦੀ ਪੂਰੀ ਟੀਮ ਅਤੇ ਸਾਰੇ ਹੀ ਗਾਈਡ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਨਰਿੰਦਰ ਕੁਮਾਰ , ਰਾਕੇਸ਼ ਕੰਬੋਜ਼ , ਮੈਡਮ ਰਜਨੀ , ਗੋਬਿੰਦ ਰਾਮ , ਨਰੋਤਮ ਸੋਨੀ, ਕਲਪਨਾ ਚਗਤੀ ਮੌਜੂਦ ਸਨ।