ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਤੇ ਆਵਲਾ ਵੱਲੋਂ ਸਵਾਗਤ
ਆਵਲਾ ਵਲੋਂ ਜਲਾਲਾਬਾਦ ਹਲਕੇ ਵਿੱਚ ਕਾਂਗਰਸ ਪਾਰਟੀ ਵਿੱਚ ਲੋਕਾਂ ਨੂੰ ਸ਼ਾਮਿਲ ਕੀਤਾ
Publish Date: Wed, 21 Jan 2026 04:59 PM (IST)
Updated Date: Wed, 21 Jan 2026 05:00 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਸਾਬਕਾ ਵਿਧਾਇਕ ਰਾਮਿੰਦਰ ਸਿੰਘ ਆਵਲਾ ਵਲੋਂ ਆਉਣ ਵਾਲੇ 2027 ਦੇ ਇਲੈਕਸ਼ਨ ਦੀ ਤਿਆਰੀਆਂ ਹੁਣ ਤੋ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰੂਹਰਸਹਾਏ ਵਿੱਚ ਵੱਡੀ ਰੈਲੀ ਕਰਨੇ ਤੋ ਬਾਅਦ ਰਾਮਿੰਦਰ ਸਿੰਘ ਆਵਲਾ ਨੇ ਆਪਣੀ ਪਕੜ ਪਾਰਟੀ ਚ ਹੋਰ ਮਜਬੂਤ ਕਰ ਲਈ ਹੈ । ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਲੋਂ ਸਾਬਕਾ ਵਿਧਾਇਕ ਆਵਲਾ ਨੂੰ ਲਗਭਗ ਟਿਕਟ ਦਾ ਇਸ਼ਾਰਾ ਰੈਲੀ ਦੌਰਾਨ ਕਰ ਗਏ ਹਨ। ਇਸੇ ਤਹਿਤ ਸਾਬਕਾ ਵਿਧਾਇਕ ਰਾਮਿੰਦਰ ਸਿੰਘ ਆਵਲਾ ਵਲੋਂ ਇਲੈਕਸ਼ਨ ਦੀ ਤਿਆਰੀ ਹੁਣੇ ਤੋ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਰਾਮਿੰਦਰ ਸਿੰਘ ਆਵਲਾ ਵਲੋਂ ਹਲਕਾ ਜਲਾਲਾਬਾਦ ਦੇ ਪਿੰਡ ਕੱਟੀਆਂ ਵਾਲਾ ਦੇ ਮੌਜੂਦਾ ਸਰਪੰਚ ਮਨਪ੍ਰੀਤ ਸਿੰਘ ਮੰਨੂ, ਪਰਮਜੀਤ ਸਿੰਘ ਮੌਹਕਮ ਅਰਾਈ ਅਤੇ ਚੇਅਰਮੈਨ ਜਗਦੀਸ਼ ਸਿੰਘ ਮੌਹਕਮ ਅਰਾਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦੇ ਕੀਤਾ।