ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ’ਤੇ ਕੇਸ ਦਰਜ
ਪੱਤਰ ਪ੍ਰੇਰਕ ਪੰਜਾਬੀ ਜਾਗਰਣ,
Publish Date: Sat, 22 Nov 2025 03:58 PM (IST)
Updated Date: Sat, 22 Nov 2025 04:01 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਜਲਾਲਾਬਾਦ : ਥਾਣਾ ਵੈਰੋਕੇ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਸੁਨੀਲ ਏਐੱਸਆਈ ਐਗਰੀ ਨੋਡਲ ਅਫਸਰ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪ੍ਰਾਪਤ ਹੋਇਆ ਕਿ ਜਗਦੇਵ ਚੰਦ ਪੁੱਤਰ ਲਾਲ ਚੰਦ ਵਾਸੀ ਚੱਕ ਜੰਡਵਾਲਾ ਉਰਫ ਮੋਲਵੀ ਵਾਲਾ ਉਕਤ ਵੱਲੋਂ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਮਾਣਯੋਗ ਡੀਸੀ ਸਾਹਿਬ ਫਾਜ਼ਿਲਕਾ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਾਂਚ ਅਧਿਕਾਰੀ ਐੱਚਸੀ ਕਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਸੁਨੀਲ ਏਐੱਸਆਈ ਐਗਰੀ ਨੋਡਲ ਅਫਸਰ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪ੍ਰਾਪਤ ਹੋਇਆ ਕਿ ਮਹਿੰਦਰਪਾਲ ਉਰਫ ਪੱਪੂ ਪੁੱਤਰ ਨਗੀਨ ਚੰਦ, ਮੰਗਤ ਰਾਮ ਪੁੱਤਰ ਨਗੀਨ ਚੰਦ ਅਤੇ ਸੰਦੀਪ ਕੁਮਾਰ ਪੁੱਤਰ ਜਨਕ ਰਾਜ ਵਾਸੀ ਜੰਡਵਾਲਾ ਉਰਫ ਮੋਲਵੀ ਵਾਲਾ ਵੱਲੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਮਾਣਯੋਗ ਡੀਸੀ ਸਾਹਿਬ ਫਾਜ਼ਿਲਕਾ ਜੀ ਦੇ ਹੁਕਮਾਂ ਦੀ ਉਲੰਘਨਾ ਕੀਤੀ ਹੈ। ਪੁਲਿਸ ਵੱਲੋਂ ਚਾਰਾਂ ਵਿਅਕਤੀਆਂ ’ਤੇ ਧਾਰਾ 223 ਬੀਐੱਨਐੱਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।