ਯੁਵਰਾਜ ਸਿੰਘ ਵੱਲੋਂ ਰਾਸ਼ਟਰੀ ਟੈਨਿਸ ਬਾਲ ਕ੍ਰਿਕਟ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ
ਯੁਵਰਾਜ ਸਿੰਘ ਵੱਲੋਂ ਰਾਸ਼ਟਰੀ ਟੈਨਿਸ ਬਾਲ ਕ੍ਰਿਕਟ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Fri, 30 Jan 2026 06:02 PM (IST)
Updated Date: Fri, 30 Jan 2026 06:04 PM (IST)
ਫ਼ੋਟੋ ਫ਼ਾਈਲ : 5 ਯੁਵਰਾਜ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਡਾ. ਰਵਿੰਦਰ ਸਿੰਘ ਨੇ ਨਾਗਪੁਰ ਵਿਚ ਹੋਈ 36ਵੀਂ ਸੀਨੀਅਰ ਨੈਸ਼ਨਲ ਟੈਨਿਸ ਬਾਲ ਕ੍ਰਿਕਟ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਰਖੀਆਂ ਬਟੋਰੀਆਂ ਹਨ। ਪੰਜਾਬ ਰਾਜ ਟੀਮ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਚੁਣੇ ਗਏ ਇਕਲੌਤੇ ਖਿਡਾਰੀ ਯੁਵਰਾਜ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਬਹੁਮੁਖੀ ਯੋਗਦਾਨ ਪਾ ਕੇ ਆਪਣੀ ਹਰਫਨਮੌਲਾ ਪ੍ਰਤਿਭਾ ਸਾਬਤ ਕੀਤੀ। 12ਵੀਂ ਜਮਾਤ (ਸਾਇੰਸ) ਦਾ ਵਿਦਿਆਰਥੀ ਯੁਵਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿੱਚ ਪੜ੍ਹਦਾ ਹੈ। ਸਕੂਲ ਪ੍ਰਿੰਸੀਪਲ ਡਾ. ਗੁਰਦੀਪ ਕੌਰ ਅਤੇ ਖੇਡ ਫੈਕਲਟੀ ਨੇ ਉਸ ਨੂੰ ਵਧਾਈ ਦਿੱਤੀ। ਯੁਵਰਾਜ ਅਤੇ ਸਕੂਲ ਪ੍ਰਸ਼ਾਸਨ ਨੇ ਉਸ ਦੀ ਸਫਲਤਾ ਦਾ ਸਿਹਰਾ ਕੋਚ ਨੀਰਜ ਸ਼ਰਮਾ ਦੇ ਅਥੱਕ ਮਾਰਗਦਰਸ਼ਨ ਅਤੇ ਯਤਨਾਂ ਨੂੰ ਸੌਂਪਿਆ।