ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਸਫਲਤਾ ਨਾਲ ਸੰਪੰਨ
ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਸਫਲਤਾ ਨਾਲ ਸੰਪੰਨ
Publish Date: Fri, 21 Nov 2025 06:19 PM (IST)
Updated Date: Fri, 21 Nov 2025 06:22 PM (IST)

ਫ਼ੋਟੋ ਫ਼ਾਈਲ: 17 ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ ਕਵੀ ਦਰਬਾਰ ਦੇ ਭਾਗੀਦਾਰ ਅਧਿਆਪਕ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਡੀਈਓ (ਸੈਕੰਡਰੀ) ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰ ਕੌਰ ਦੀ ਅਗਵਾਈ ਹੇਠ ਮਾਤਾ ਗੁਜਰੀ ਕਾਲਜ ਵਿਖੇ ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਤੇ ਪ੍ਰਧਾਨਗੀ ਵਿਧਾਇਕ ਬਸੀ ਪਠਾਣਾਂ ਰੁਪਿੰਦਰ ਹੈਪੀ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਚ ਉਨ੍ਹਾਂ ਅਧਿਆਪਕਾਂ ਲਈ ਹੈ ਜੋ ਸਾਹਿਤ ਸਿਰਜਦੇ ਹਨ ਪਰ ਰੁਟੀਨ ਵਰਕਸ਼ਾਪਾਂ ਵਿਚ ਅਣਗੌਲੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾਨੇ ਆਪਣੇ ਹਲਕੇ ਵਿਚ ‘ਕਵਿਤਾ ਦੀ ਸ਼ਾਮ’ ਕਰਵਾਉਣ ਦਾ ਐਲਾਨ ਕੀਤਾ। ਸੁਰਜੀਤ ਜੱਜ ਨੇ ਸ਼ਾਇਰ ਦੀ ਸੰਵੇਦਨਾ ਤੇ ਲੋਕ-ਪੀੜ ਨੂੰ ਸ਼ਬਦਾਂ ਵਿਚ ਪਰੋਣ ਦੀ ਗੱਲ ਕੀਤੀ ਅਤੇ ਆਪਣੀਆਂ ਮਸ਼ਹੂਰ ਗ਼ਜ਼ਲਾਂ ਸੁਣਾਈਆਂ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਧਿਆਪਕਾਂ ਦੀ ਅੰਦਰਲੀ ਕਲਾ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ। ਕਵੀ ਦਰਬਾਰ ਵਿਚ ਰਾਜਵਿੰਦਰ ਕੌਰ ਜਟਾਣਾ, ਹਰਵਿੰਦਰ ਤਤਲਾ, ਭੁਪਿੰਦਰ ਕੌਰ ਜੱਜ, ਸੁਧੀਰ ਕੁਮਾਰ, ਅੰਮ੍ਰਿਤਪਾਲ ਕੌਰ, ਡਾ. ਖੁਸ਼ਮਿੰਦਰ ਕੌਰ, ਨੀਰਜ ਤ੍ਰੇਹਨ, ਕੁਲਵਿੰਦਰ ਸਿੰਘ, ਵੰਦਨਾ ਸ਼ਰਮਾ, ਸਰਬਜੀਤ ਕੌਰ, ਹਰਦੀਪ ਕੌਰ, ਅੰਮ੍ਰਿਤਪਾਲ ਸਿੰਘ, ਰਣਯੋਧ ਸਿੰਘ, ਰੀਤੂ ਬਾਲਾ, ਅਮਨਦੀਪ ਸਿੰਘ, ਮਨੀਸ਼ ਕੌਰ, ਸਤਵੀਰ ਕੌਰ, ਕੁਲਦੀਪ ਕੌਰ, ਗੁਰਵਿੰਦਰ ਸਿੰਘ, ਸਵਿਤਾ ਹਾਂਡਾ, ਪਰਵੀਨ ਮਹਿਮੀ, ਗੁਰਚਰਨ ਸਿੰਘ, ਕੁਲਦੀਪ ਸਿੰਘ ਫਰੌਰ, ਰੂਪਪ੍ਰੀਤ ਕੌਰ, ਰਾਕੇਸ ਤੇਜ਼ਪਾਲ ਜਾਨੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਤੋਂ ਇਲਾਵਾ ਜਸਵੀਰ ਸਿੰਘ ਕੰਗਣਵਾਲ, ਹਰਪਾਲ ਬਰੌਂਗਾ, ਏਐਸ ਰਹਿਲ, ਅਮਰਜੀਤ ਅਮਨੀਤ, ਡਿਪਟੀ ਡੀਈਓ ਲੁਧਿਆਣਾ ਮਨੋਜ ਕੁਮਾਰ, ਵਿਸ਼ਾਲ ਕੁਮਾਰ, ਮਨਮੀਤ ਸਿੰਘ ਤੇ ਐਡਵੋਕੇਟ ਭਾਗ ਸਿੰਘ ਭੱਟੀ ਵੀ ਹਾਜ਼ਰ ਰਹੇ। ਪ੍ਰੋਗਰਾਮ ਕਨਵੀਨਰ ਦੀਦਾਰ ਸਿੰਘ ਮਾਂਗਟ ਤੇ ਹਰਵਿੰਦਰ ਸਿੰਘ ਤਤਲਾ ਨੇ ਆਉਣ ਵਾਲੇ ਫੇਜ਼ਾਂ ਵਿਚ ਹੋਰ ਸਾਹਿਤਕ ਵਿਧਾਵਾਂ ਨੂੰ ਵੀ ਥਾਂ ਦੇਣ ਦਾ ਐਲਾਨ ਕੀਤਾ। ਮੰਚ ਸੰਚਾਲਨ ਰੂਪਪ੍ਰੀਤ ਕੌਰ ਨੇ ਕੀਤਾ। ਜਸਪ੍ਰੀਤ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਸਹਿਯੋਗ ਦਿੱਤਾ।