ਮੋਗਾ ਰੈਲੀ ’ਚ ਭਰਵੀਂ ਸ਼ਮੂਲੀਅਤ ਕਰੇਗਾ ਅਧਿਆਪਕ ਦਲ : ਜਸਪਾਲ ਸਿੰਘ, ਧਰਮ ਸਿੰਘ
ਮੋਗਾ ਰੈਲੀ ਵਿਚ ਭਰਵੀਂ ਸਮੂਲੀਅਤ ਕਰੇਗਾ ਅਧਿਆਪਕ ਦਲ : ਜਸਪਾਲ ਸਿੰਘ, ਧਰਮ ਸਿੰਘ
Publish Date: Sat, 17 Jan 2026 04:55 PM (IST)
Updated Date: Sat, 17 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਂਝੇ ਅਧਿਆਪਕ ਮੋਰਚੇ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਡਿਊਟੀ ਦੌਰਾਨ ਹਾਦਸੇ ਵਿਚ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ਼ ਦਿਵਾਉਣ ਲਈ ਬਣੀ ਅਧਿਆਪਕ ਇਨਸਾਫ਼ ਕਮੇਟੀ ਦੇ ਸੱਦੇ ’ਤੇ 18 ਜਨਵਰੀ ਦੇ ਮੋਗਾ ਵਿਖੇ ਰੋਸ ਪ੍ਰਦਰਸ਼ਨ ਵਿਚ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਢੀਡਸਾ, ਧਰਮ ਸਿੰਘ ਰਾਈਏਵਾਲ, ਜਨਰਲ ਸਕੱਤਰ ਮਨਜੀਤ ਸਿੰਘ ਟਿਵਾਣਾ, ਮੁਲਾਜ਼ਮ ਫ਼ਰੰਟ ਦੇ ਪ੍ਰਧਾਨ ਬਲਵੰਤ ਸਿੰਘ ਟਵਾਣਾ, ਦਲਜੀਤ ਸਿੰਘ ਪੀਰ ਜੈਨ ਮਲਕੀਤ ਸਿੰਘ ਸੰਧੂ, ਕੁਲਦੀਪ ਸਿੰਘ, ਕਰਨਵੀਰ ਸਿੰਘ ਰੰਧਾਵਾ, ਰਾਜ ਕੁਮਾਰ ਖਨਿਆਣ, ਦਰਸ਼ਨ ਸਿੰਘ ਰਾਜੀਵ ਕੁਮਾਰ ਆਗੂਆਂ ਨੇ ਸੰਜੀਦਗੀ ਰਹਿਤ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਵਾਰਸਾਂ ਨੂੰ ਨਿਗੁਣੇ ਮੁਆਵਜ਼ੇ ਦਾ ਐਲਾਨ ਕਰਨ ਦੀ ਨਿਖੇਧੀ ਕਰਦਿਆਂ 2-2 ਕਰੋੜ ਰੁਪਏ ਮੁਆਵਜ਼ਾ ਦੇਣ, ਬੱਚਿਆਂ ਦੀ ਮੁਫ਼ਤ ਪੜ੍ਹਾਈ ਕਰਵਾਉਣ, ਪੜ੍ਹਾਈ ਪੂਰੀ ਕਰਨ ਉਪਰੰਤ ਸਰਕਾਰੀ ਨੌਕਰੀ ਰਾਖਵੀਂ ਕਰਨ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ, ਚੋਣਾਂ ਡਿਊਟੀ ਬਲਾਕ ਅੰਦਰ ਹੀ ਲਗਾਉਣ ਆਦਿ ਮੰਗਾਂ ਮੰਨਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।