ਵਿਦਿਆਰਥਣਾਂ ਨੇ ਵਿੱਦਿਅਕ ਤੇ ਧਾਰਮਿਕ ਟੂਰ ਲਗਾਇਆ
ਵਿਦਿਆਰਥਣਾਂ ਨੇ ਮਾਤਾ ਚਿੰਤਪੁਰਨੀ ਤੇ ਜਵਾਲਾਜੀ ਦੇ ਕੀਤੇ ਦਰਸ਼ਨ, ਬੰਬੇ ਪਿਕਨਿਕ ਸਪਾਟ ’ਤੇ ਮਾਣਿਆ ਅਨੰਦ
Publish Date: Sun, 23 Nov 2025 05:49 PM (IST)
Updated Date: Sun, 23 Nov 2025 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਐਮਜੀ ਅਸ਼ੋਕਾ ਗਰਲਜ਼ ਸਕੂਲ, ਸਰਹਿੰਦ ਵੱਲੋਂ ਪ੍ਰਿੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਇਕ ਦਿਨ ਦਾ ਵਿਦਿਅਕ-ਧਾਰਮਿਕ ਤੇ ਮਨੋਰੰਜਕ ਟੂਰ ਲਗਾਇਆ ਗਿਆ। ਇਸ ਵਿੱਚ ਮਾਤਾ ਚਿੰਤਪੁਰਨੀ, ਸ਼ਕਤੀਪੀਠ ਜਵਾਲਾਜੀ ਦੇ ਦਰਸ਼ਨ ਤੇ ਬੰਬੇ ਪਿਕਨਿਕ ਸਪਾਟ ਦਾ ਦੌਰਾ ਸ਼ਾਮਲ ਸੀ। ਸਕੂਲ ਮੈਨੇਜਰ ਪ੍ਰੋਫੈਸਰ ਐਨਕੇ ਸੂਦ ਨੇ ਹਰੀ ਝੰਡੀ ਦਿਖਾ ਕੇ ਵਿਦਿਆਰਥਣਾਂ ਨੂੰ ਰਵਾਨਾ ਕੀਤਾ। ਵਿਦਿਆਰਥਣਾਂ ਨੇ ਭਗਤੀ ਭਾਵ ਨਾਲ ਮਾਤਾ ਚਿੰਤਪੁਰਨੀ ਤੇ ਜਵਾਲਾਜੀ ਦੇ ਦਰਸ਼ਨ ਕੀਤੇ, ਆਰਤੀ ’ਚ ਸ਼ਮੂਲੀਅਤ ਕੀਤੀ ਅਤੇ ਬਾਅਦ ਵਿੱਚ ਬੰਬੇ ਪਿਕਨਿਕ ਸਪਾਟ ਪਹੁੰਚ ਕੇ ਝੂਲੇ, ਖੇਡਾਂ, ਨਾਚ-ਗਾਣੇ ਤੇ ਮਨੋਰੰਜਨ ਦਾ ਭਰਪੂਰ ਆਨੰਦ ਮਾਣਿਆ। ਪ੍ਰਿੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਇਸ ਟੂਰ ਦਾ ਮਕਸਦ ਕਿਤਾਬੀ ਗਿਆਨ ਤੋਂ ਬਾਹਰ ਵਿਦਿਆਰਥਣਾਂ ਨੂੰ ਵਿਹਾਰਕ ਤਜ਼ਰਬਾ ਦੇਣਾ, ਅਧਿਆਤਮਿਕਤਾ ਨਾਲ ਜੋੜਨਾ ਤੇ ਖੁਸ਼ਹਾਲ ਮਾਹੌਲ ਪ੍ਰਦਾਨ ਕਰਨਾ ਸੀ। ਉਨ੍ਹਾਂ ਅਨੇਕਤਾ ਵਿਚ ਏਕਤਾ ਦੀ ਭਾਵਨਾ ’ਤੇ ਜ਼ੋਰ ਦਿੱਤਾ ਤੇ ਵਿਦਿਆਰਥਣਾਂ ਦੇ ਅਨੁਸ਼ਾਸਨ, ਉਤਸ਼ਾਹ ਤੇ ਸਹਿਯੋਗ ਦੀ ਭਾਵਨਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਟੂਰ ਦੌਰਾਨ ਸਕੂਲ ਵੱਲੋਂ ਸਵੇਰ ਦੀ ਰਿਫਰੈਸ਼ਮੈਂਟ ਤੇ ਰਾਤ ਦਾ ਡਿਨਰ ਦਾ ਵੀ ਪ੍ਰਬੰਧ ਕੀਤਾ ਗਿਆ।