ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਸ੍ਰੀ ਸੁੰਦਰਕਾਂਡ ਪਾਠ ਕਰਵਾਇਆ
ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਸ੍ਰੀ ਸੁੰਦਰਕਾਂਡ ਪਾਠ ਕਰਵਾਇਆ
Publish Date: Thu, 08 Jan 2026 06:05 PM (IST)
Updated Date: Thu, 08 Jan 2026 06:09 PM (IST)

ਫ਼ੋਟੋ ਫ਼ਾਈਲ : 7 ਮੁੱਖ ਯਜਮਾਨ ਰਿੰਕੀ ਸੇਤੀਆ, ਸ਼ਸ਼ੀ ਸਿੰਗਲਾ, ਅਰੁਣ ਸ਼ਰਮਾ, ਨਰਿੰਦਰ ਭਾਟੀਆ, ਰਜਿੰਦਰ ਕਪਲਿਸ਼ ਆਦਿ ਆਰਤੀ ਅਰਦਾਸ ਕਰਦੇ ਹੋਏ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਧਾਰਮਿਕ ਸੰਗਠਨ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਦੁਆਰਾ ਸੁਰੇਸ਼ ਸਿੰਗਲਾ ਬਬਲੀ ਦੀ ਪ੍ਰਧਾਨਗੀ ਹੇਠ ਸਨਾਤਨ ਧਰਮ ਮਹਾਂਵੀਰ ਮੰਦਰ ਚੈਰੀਟੇਬਲ ਟਰੱਸਟ ਸ਼੍ਰੀ ਰਾਮ ਮੰਦਿਰ, ਜੀਟੀ ਰੋਡ ਲੋਹਾ ਨਗਰੀ ਵਿਖੇ ਕੀਤਾ ਗਿਆ। ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਨੇ ਮੁੱਖ ਮਹਿਮਾਨ ਰਿੰਕੀ ਸੇਤੀਆ ਤੇ ਸ਼ਸ਼ੀ ਸਿੰਗਲਾ ਦੇ ਨਾਲ ਸ਼੍ਰੀ ਹਨੂਮਾਨ ਅਤੇ ਸ਼੍ਰੀ ਰਾਮਾਇਣ ਜੀ ਦੀ ਪੂਜਾ ਕੀਤੀ। ਇਸ ਮੌਕੇ ਮੰਡਲ ਦੇ ਸਰਪ੍ਰਸਤ ਅਰੁਣ ਸ਼ਰਮਾ, ਨਰਿੰਦਰ ਭਾਟੀਆ, ਓਮ ਸੈਨ ਅਤੇ ਰਾਜੂ ਪਾਂਡੇ ਨੇ ਸ਼੍ਰੀ ਹਨੂਮਾਨ ਚਾਲੀਸਾ ਤੋਂ ਬਾਅਦ ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਦੀ ਸ਼ੁਰੂਆਤ ਕੀਤੀ। ਆਰਤੀ ਅਤੇ ਅਰਦਾਸ ਤੋਂ ਬਾਅਦ, ਇਕੱਠੀ ਹੋਈ ਸੰਗਤ ਵਿਚ ਫਲ ਅਤੇ ਤਿਲ ਦੇ ਲੱਡੂ ਵੰਡੇ ਗਏ। ਇਸ ਮੌਕੇ ਸ਼ਸ਼ੀ ਸਿੰਗਲਾ, ਮਧੂ ਸਿੰਗਲਾ, ਅੰਜੂ, ਰੀਟਾ ਮੋਦੀ, ਸਰੋਜ ਚੋਪੜਾ, ਉਮਾ ਪੁਰੀ, ਸਰਿਤਾ ਸਿੰਗਲਾ, ਰਿੰਕੀ ਸੇਤੀਆ, ਮਨੀਸ਼ਾ ਮਿੱਤਲ, ਸਵਰਨ ਲਤਾ, ਮੀਨੂੰ ਗਰਗ, ਸੁਮਨ ਗੋਇਲ, ਸੁਨੀਤਾ ਸੱਗੜ, ਆਰਤੀ ਸਿੰਗਲਾ ਮੰਡਲ ਦੇ ਸਰਪ੍ਰਸਤ ਅਰੁਣ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ, ਅੰਮਿ੍ਤਪਾਲ ਸਿੰਘ, ਡਾ. ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ ਵਿੱਕੀ, ਸੰਜੇ ਗਰਗ, ਮਾਲਤੀ ਦੇਵੀ, ਮੋਨਿਕਾ ਭਾਟੀਆ, ਅਨੀਤਾ ਦੇਵੀ, ਮੋਤੀ ਦੇਵੀ, ਗਾਇਤਰੀ ਦੇਵੀ, ਸੁਨੀਤਾ ਦੇਵੀ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ।