ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ ’ਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸ਼ੁਰੂ
ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ ਵਿਖੇ ਸੱਤ ਰੋਜਾ ਐਸਐਸਐਸ ਕੈਂਪ ਸ਼ੁਰੂ
Publish Date: Sat, 31 Jan 2026 05:23 PM (IST)
Updated Date: Sat, 31 Jan 2026 05:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ ਪਿੰਡ ਸਰਕੱਪੜਾ, ਚੁੰਨੀ ਕਲਾਂ ਵਿਖੇ ਸੱਤ ਰੋਜ਼ਾ ਦਿਨ-ਰਾਤ ਐੱਨਐੱਸਐੱਸ ਕੈਂਪ ਦੀ ਸ਼ੁਰੂਆਤ ਹੋਈ, ਜਿਸ ਵਿਚ ਕਾਲਜ ਦੇ 50 ਰੈਗੂਲਰ ਅਤੇ 50 ਸੈਲਫ ਫਾਈਨਾਂਸ ਐੱਨਐੱਸਐੱਸ ਵਲੰਟੀਅਰਾਂ ਨੇ ਹਿੱਸਾ ਲਿਆ। ਕੈਂਪ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਸੁਮਨਦੀਪ ਕੌਰ ਅਤੇ ਐੱਨਐੱਸਐੱਸ ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋ. ਗੁਰਵਿੰਦਰ ਸਿੰਘ ਅਤੇ ਸੁਖਦੀਪ ਕੌਰ ਅਤੇ ਅੱਜ ਦੇ ਮਹਿਮਾਨ ਚੇਅਰਮੈਨ ਨਿਰਮਲ ਸਿੰਘ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਪੰਜਾਬ ਗਰੁੱਪ ਆਫ ਕਾਲਜਸ ਦੇ ਚੇਅਰਮੈਨ ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ-ਨਾਲ ਸਮਾਜ ਸੇਵਾ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਸੁਮਨਦੀਪ ਕੌਰ ਵੱਲੋਂ ਵੀ ਵਲੰਟੀਅਰਾਂ ਨੂੰ ਐੱਨਐੱਸਐੱਸ ਬਾਰੇ ਪ੍ਰੇਰਿਤ ਕਰਦੇ ਹੋਏ ਕੈਂਪ ਵਿੱਚ ਵਧ ਚੜ੍ਹ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਹੱਲਾ-ਸ਼ੇਰੀ ਦਿੱਤੀ। ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਐੱਨਐੱਸਐੱਸ ਦੇ ਮਾਟੋ (ਮੈਂ ਨਹੀਂ ਤੂੰ) ਬਾਰੇ ਵੀ ਜਾਣੂ ਕਰਵਾਇਆ ਅਤੇ ਐੱਨਐੱਸਐੱਸ ਦੀ ਸਹੁੰ ਵੀ ਚੁਕਵਾਈ ਗਈ। ਸ਼ਾਮ ਨੂੰ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਾਨੀਆ ਬੀਸੀਏ ਕਲਾਸ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਸਟਾਫ ਵੱਲੋਂ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।