ਸੀ-ਪਾਈਟ ਕੈਂਪ ’ਚ ਕਰਾਇਆ ਜਾਵੇਗਾ ਸਕਿਓਰਟੀ ਸੁਪਰਵਾਈਜ਼ਰ ਦਾ ਕੋਰਸ
ਸੀ-ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਸਕਿਓਰਟੀ ਸੁਪਰਵਾਈਜ਼ਰ ਦਾ ਕੋਰਸ ਕਰਵਾਇਆ ਜਾਵੇਗਾ
Publish Date: Wed, 28 Jan 2026 06:18 PM (IST)
Updated Date: Wed, 28 Jan 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੀ-ਪਾਈਟ ਕੈਂਪ ਸ਼ਹੀਦਗੜ੍ਹ ਦੇ ਸਿਖਲਾਈ ਅਫ਼ਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਸੀ-ਪਾਈਟ ਕੈਂਪ ਵਿਖੇ ਸਕਿਓਰਟੀ ਸੁਪਰਵਾਈਜ਼ਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਨੌਜਵਾਨਾਂ ਦੀ ਉਮਰ 22 ਸਾਲ ਹੈ, ਉਹ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4. 0 ਦੇ ਅਧੀਨ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਅਤੇ ਕੋਰਸ ਲਈ 10ਵੀਂ, 12ਵੀਂ, ਉਚ ਵਿਦਿਆ ਦੇ ਸਾਰੇ ਸਰਟੀਫਿਕੇਟ, ਆਧਾਰ ਕਾਰਡ ਦੀਆਂ ਕਾਪੀਆਂ ਤੇ ਪਾਸਪੋਰਟ ਸਾਈਜ਼ ਲੈ ਕੇ ਚਾਹਵਾਨ ਨੌਜਵਾਨ, ਕੈਂਪ ਵਿਚ ਰਿਪੋਰਟ ਕਰ ਸਕਦੇ ਹਨ। ਕੋਰਸ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਨੌਜਵਾਨਾਂ ਨੂੰ ਰਿਹਾਇਸ਼ ਤੇ ਭੋਜਨ ਦਾ ਪ੍ਰਬੰਧ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਮੋਬਾਇਲ ਨੰਬਰਾਂ 7888586296 ਅਤੇ 9877678994 ’ਤੇ ਸੰਪਰਕ ਕੀਤਾ ਜਾ ਸਕਦਾ ਹੈ।