ਰਿਮਟ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਕਾਨਫਰੰਸ ਦੀ ਕੀਤੀ ਮੇਜ਼ਬਾਨੀ
ਰਿਮਟ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਕਾਨਫਰੰਸ ਦੀ ਸਫਲਤਾ ਪੂਰਵਕ ਮੇਜ਼ਬਾਨੀ ਕੀਤੀ
Publish Date: Thu, 04 Dec 2025 04:47 PM (IST)
Updated Date: Thu, 04 Dec 2025 04:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਵਿਖੇ ਅੰਤਰ-ਅਨੁਸ਼ਾਸਨੀ ਖੋਜ ਲਈ ਟਿਕਾਊ ਵਿਕਾਸ ’ਤੇ ਦੋ-ਰੋਜ਼ਾ ਸੱਤਵੀਂ ਅੰਤਰਰਾਸ਼ਟਰੀ ਕਾਨਫਰੰਸ ‘ਇਕ ਟਿਕਾਊ ਭਵਿਖ ਦੇ ਨਿਰਮਾਣ ਲਈ ਅਨੁਸ਼ਾਸਨਾ ਨੂੰ ਏਕੀਕ੍ਰਿਤ ਕਰਨਾ’ ਵਿਸੇ ਤੇ ਵਿਅਕਤੀਗਤ ਅਤੇ ਓਨ ਲਾਈਨ ਕਰਵਾਈ ਗਈ। ਯੂਨੀਵਰਸਿਟੀ ਦੇ ਡਾਕਟਰੇਲ ਰਿਸਰਚ ਸੈਂਟਰ ਤੇ ਯੂਨੀਵਰਸਿਟੀ ਆਫ਼ ਨੌਰਥ ਟੈਕਸਾਸ, ਅਮਰੀਕਾ ਦੁਆਰਾ ਸਾਂਝੇ ਤੌਰ ’ਤੇ ਕਰਵਾਈ। ਇਸ ਮੌਕੇ ਜਲਵਾਯੂ ਪਰਿਵਰਤਨ, ਤਕਨੀਕੀ ਵਿਘਨ, ਜਨਤਕ ਸਿਹਤ ਅਤੇ ਸਮਾਜਿਕ-ਆਰਥਿਕ ਅਸਮਾਨਤਾ ਆਦਿ ਵਿਸ਼ਵਵਿਆਪੀ ਚੁਣੌਤੀਆਂ ਦੇ ਹੱਲ ਲਈ ਬਹੁ-ਅਨੁਸ਼ਾਸਨੀ ਪਹੁੰਚ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ। ਪ੍ਰੋ-ਚਾਂਸਲਰ (ਅਕਾਦਮਿਕ), ਕਾਨਫਰੰਸ ਚੇਅਰਪਰਸਨ ਡਾ. ਬੀਐਸ ਭਾਟੀਆ, ਪ੍ਰੋਫੈਸਰ ਗੁਰਪ੍ਰੀਤ ਢਿੱਲੋਂ, ਡਾ. ਜੀਵਨਾਨੰਦ ਮਿਸ਼ਰਾ, ਵਾਈਸ-ਚਾਂਸਲਰ ਡਾ. ਭੁਪਿੰਦਰ ਸਿੰਘ ਬਰਾੜ, ਅਤੇ ਪ੍ਰੋ-ਵਾਈਸ-ਚਾਂਸਲਰ ਡਾ. ਐਸਸੀ ਸ਼ਰਮਾ ਸਮੇਤ ਉੱਘੇ ਅਕਾਦਮਿਕ, ਖੋਜ, ਨਵੀਨਤਾ, ਨੈਤਿਕਤਾ ਅਤੇ ਬਹੁ-ਅਨੁਸ਼ਾਸਨੀ ਸਹਿਯੋਗ ਦੀ ਜ਼ਰੂਰਤ ਬਾਰੇ ਵਿਚਾਰ ਪੇਸ ਕੀਤੇ। ਸਮਾਪਤੀ ਸੈਸ਼ਨ ਵਿੱਚ ਸਭ ਤੋਂ ਵਧੀਆ ਪੇਪਰ ਅਤੇ ਸਭ ਤੋਂ ਵਧੀਆ ਪੋਸਟਰ ਲਈ ਪੁਰਸਕਾਰ ਪੇਸ਼ ਕੀਤੇ ਗਏ। ਚੁਣੇ ਪੇਪਰਾਂ ਨੂੰ ਸਕੋਪਸ, ਡਬਲਯੂਓਐਸ, ਏਬੀਡੀਸੀ-ਸੂਚੀਬੱਧ ਜਰਨਲਾਂ ਅਤੇ ਰਿਮਟ ਜਰਨਲ ਆਫ਼ ਇੰਟਰਡਿਸਿਪਲਿਨਰੀ ਐਂਡ ਮਲਟੀਡਿਸਿਪਲਿਨਰੀ ਰਿਸਰਚ ਵਿੱਚ ਪ੍ਰਕਾਸ਼ਨ ਲਈ ਸਿਫਾਰਸ਼ ਕੀਤੀ ਗਈ।