ਰਿਮਟ ਯੂਨੀਵਰਸਿਟੀ ਨੇ 60ਵੀਂ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ-2025 ਦੀ ਕੀਤੀ ਮੇਜ਼ਬਾਨੀ
ਰਿਮਟ ਯੂਨੀਵਰਸਿਟੀ ਨੇ 60ਵੀਂ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ 2025 ਦੀ ਕੀਤੀ ਮੇਜ਼ਬਾਨੀ
Publish Date: Thu, 11 Dec 2025 05:53 PM (IST)
Updated Date: Thu, 11 Dec 2025 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਨੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਅਤੇ ਐਥਲੈਟਿਕਸ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ 60ਵੀਂ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ-2025 ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 250 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਸਮਾਗਮ ਵਿਚ ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਹਰਵਿੰਦਰ ਸਿੰਘ ਨੇ ਮੁੱਖ-ਮਹਿਮਾਨ, ਦਰੋਣਾਚਾਰੀਆ ਪੁਰਸਕਾਰ ਜੇਤੂ ਜੀਵਨਜੋਤ ਸਿੰਘ ਤੇਜਾ, ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਸੁਨੀਤਾ ਰਾਣੀ ਐਸਐਸਪੀ,ਦਰੋਣਾਚਾਰੀਆ ਪੁਰਸਕਾਰ ਜੇਤੂ ਸੁਖਦੇਵ ਸਿੰਘ ਪੰਨੂ, ਪ੍ਰੇਮ ਸਿੰਘ ਸਕੱਤਰ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਸਮੇਤ ਕਈ ਪਤਵੰਤਿਆਂ ਨੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਚਾਂਸਲਰ ਵਿਜਯੰਤ ਬਾਂਸਲ, ਪ੍ਰੋ-ਚਾਂਸਲਰ (ਅਕਾਦਮਿਕ), ਡਾ. ਬੀਐਸ ਭਾਟੀਆ, ਵਾਈਸ ਚਾਂਸਲਰ ਡਾ. ਭੁਪਿੰਦਰ ਸਿੰਘ ਬਰਾੜ, ਪ੍ਰੋ-ਵਾਈਸ ਚਾਂਸਲਰ ਡਾ. ਐਸਸੀ ਸ਼ਰਮਾ, ਰਜਿਸਟਰਾਰ ਰਾਕੇਸ਼ ਮੋਹਨ, ਡੀਨ ਵਿਦਿਆਰਥੀ ਮਾਮਲੇ ਡਾ. ਨਿਤਿਨ ਥਾਪਰ ਅਤੇ ਖੇਡ ਨਿਰਦੇਸ਼ਕ ਡਾ. ਪਰਨਾਮ ਸਿੰਘ ਨੇ ਵਿਚਾਰ ਪੇਸ ਕੀਤੇ ਅਤੇ ਖਿਡਾਰੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁਕਾਬਲਿਆਂ ਦੌਰਾਨ ਸਿਮਰਨ ਸਿੰਘ ਨੇ ਪੁਰਸ਼ਾਂ ਦੀ 10 ਕਿਲੋਮੀਟਰ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ ਜਦੋਂ ਕਿ ਜਲੰਧਰ ਦੇ ਸੁਖਵਿੰਦਰ ਸਿੰਘ ਨੇ ਚਾਂਦੀ ਅਤੇ ਰਿੰਕੇ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ 20, 18 ਅਤੇ 16 ਸ਼੍ਰੇਣੀਆਂ ਵਿੱਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।