ਵਿਸ਼ੇਸ਼ ਬੱਚਿਆਂ ਦੇ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਵਿਸ਼ੇਸ਼ ਬੱਚਿਆਂ ਦੇ ਸਕੂਲ 'ਚ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 05:14 PM (IST)
Updated Date: Tue, 27 Jan 2026 05:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਕਨਫੈਡਰੇਸ਼ਨ ਫਾਰ ਚੈਲੈਂਜਡ (ਸੀ.ਐਫ.ਸੀ) ਵੱਲੋਂ ਪਿੰਡ ਫਤਿਹਪੁਰ ਅਰਾਈਆਂ ਵਿਖੇ ਸਥਿਤ ਸ੍ਰੀਜਨ ਵਿਕਾਸ ਡੇ ਕੇਅਰ ਸਕੂਲ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ’ਚ ਖਾਸ ਮਹਿਮਾਨ ਨਕੇਸ਼ ਜਿੰਦਲ ਤੇ ਡਾ. ਕਮਲ ਕੁਮਾਰ ਖੰਨਾ ਐਮਡੀ ਅਰਦਾਸ ਹਸਪਤਾਲ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਦਿਵਿਆਂਗ ਅਮਨਦੀਪ ਸਿੰਘ ਨੂੰ ਮੋਟਰਾਈਜ਼ਡ ਸਾਈਕਲ ਭੇਂਟ ਕੀਤੀ ਗਈ। ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕ੍ਰਿਸ਼ਨ ਵਰਮਾ, ਜੈ ਕਿਸ਼ਨ ਕਸ਼ਯਪ, ਡਾ. ਆਦਿਤਿਆ (ਅਰਦਾਸ ਹਸਪਤਾਲ), ਹਰਨੇਕ ਸਿੰਘ, ਮਨਵਿੰਦਰ ਸਿੰਘ, ਮਹਿੰਦਰ ਸਿੰਘ ਤੇ ਕੇਂਦਰ ਦੇ ਪ੍ਰਿੰਸਿਪਲ ਸਪੈਸ਼ਲ ਐਜੂਕੇਟਰ ਰਾਜਵੀਰ ਕੌਰ, ਸਤਨਾਮ ਸਿੰਘ (ਸਪੈਸ਼ਲ ਐਜੂਕੇਟਰ), ਰਵਿੰਦਰ ਸਿੰਘ (ਕਾਊਂਸਲਰ), ਰਜਨੀ ਦੇਉਰਾ (ਐਕਟਿਵਿਟੀ ਟ੍ਰੇਨਰ), ਸੁਖਵਿੰਦਰ ਕੌਰ, ਗਗਨਦੀਪ ਕੌਰ, ਗੁਰਦੀਪ ਕੌਰ, ਜਸਵੰਤ ਸਿੰਘ, ਬਹਾਦੁਰ ਸਿੰਘ, ਕਰਨ ਸਿੰਘ ਆਦਿ ਮੌਜੂਦ ਸਨ।