ਅਮਲੋਹ ਵਿਖੇ ਗਣਤੰਤਰਤਾ ਦਿਵਸ ਮਨਾਇਆ
ਅਮਲੋਹ ਵਿਖੇ ਗਣਤੰਤਰਤਾ ਦਿਵਸ ਮਨਾਇਆ
Publish Date: Tue, 27 Jan 2026 05:22 PM (IST)
Updated Date: Tue, 27 Jan 2026 05:25 PM (IST)

ਜੰਜੂਆ,ਗਰਗ, ਪੰਜਾਬੀ ਜਾਗਰਣ, ਅਮਲੋਹ : ਸਬ ਡਵੀਜ਼ਨ ਪੱਧਰੀ 77ਵਾਂ ਗਣਤੰਤਰ ਦਿਵਸ ਅਨਾਜ ਮੰਡੀ ਅਮਲੋਹ ਵਿਖੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟ੍ਰੇਟ ਅਮਲੋਹ ਚੇਤਨ ਬੰਗੜ੍ਹ ਵੱਲੋਂ ਨਿਭਾਈ ਗਈ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਝਾਕੀਆਂ ਵੀ ਕੱਢੀਆਂ ਗਈਆਂ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਆਫ ਐਮੀਨੈਸ ਅਮਲੋਹ ਦੇ ਵਿਦਿਆਰਥੀਆਂ ਨੇ ਸ਼ਬਦ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤੁ ਤੇਰੇ ਨਾਲ ਕੀਤੀ। ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਡਿਊਟੀ ਭਗਵਾਨ ਦਾਸ ਮਾਜਰੀ ਨੇ ਬਾਖੂਬੀ ਨਿਭਾਈ। ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਡੀਐਸਪੀ ਗੁਰਦੀਪ ਸਿੰਘ ਸੰਧੂ, ਤਹਿਸੀਲਦਾਰ ਚਤਿੰਦਰ ਕੁਮਾਰ, ਥਾਣਾ ਮੁੱਖੀ ਹਰਕੀਰਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ,ਬੀਡੀਪੀਓ ਚੰਦ ਸਿੰਘ, ਸੀਡੀਪੀਓ ਹਰਜੀਤ ਕੌਰ, ਸਕੱਤਰ ਮਾਰਕੀਟ ਕਮੇਟੀ ਗੁਰਜੀਤ ਸਿੰਘ, ਐਸਐਮਓ ਡਾ. ਜਸ਼ਨਪ੍ਰੀਤ ਸਿੰਘ, ਮੈਡੀਕਲ ਅਫਸਰ ਡਾ. ਅਮਨਦੀਪ ਸਿੰਘ ਧੀਮਾਨ, ਏਐਫਐਸਓ ਜਸਪਾਲ ਕੌਰ, ਕੌਂਸਲ ਮੀਤ ਪ੍ਰਧਾਨ ਜਗਤਾਰ ਸਿੰਘ,ਰੀਡਰ ਬਲਜੀਤ ਸਿੰਘ, ਚੇਤਨ ਕੁਮਾਰ, ਅਮਰੀਕ ਸਿੰਘ, ਸਰਬਜੀਤ ਸਿੰਘ, ਪਟਵਾਰੀ ਕੁਲਦੀਪ ਸਿੰਘ, ਦਵਿੰਦਰ ਸਿੰਘ ਤੋਂ ਇਲਾਵਾ ਕੌਂਸਲਰ ਤੇ ਸ਼ਹਿਰ ਵਾਸੀ ਮੌਜੂਦ ਸਨ।