ਰਣਬੀਰ ਜੱਜੀ ਲਗਾਤਾਰ ਅੱਠਵੀਂ ਵਾਰ ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਫਤਿਹਗੜ੍ਹ ਸਾਹਿਬ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਰਣਬੀਰ ਕੁਮਾਰ ਜੱਜੀ ਨੂੰ ਲਗਾਤਾਰ ਅੱਠਵੀਂ ਵਾਰ ਜ਼ਿਲ੍ਹਾ ਪ੍ਰਧਾਨ ਅਤੇ ਬਿਕਰਮਜੀਤ ਸਿੰਘ ਸਹੋਤਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਨੇ ਦੱਸਿਆ ਕਿ ਰਣਬੀਰ ਕੁਮਾਰ ਜੱਜੀ 2008 ਤੋਂ ਜਿਲ੍ਹਾ ਪੱਤਰਕਾਰ ਯੂਨੀਅਨ ਦੇ ਲਗਾਤਾਰ ਪ੍ਰਧਾਨ ਬਣੇ ਹੋਏ ਹਨ। ਇਸ ਮੌਕੇ ਰਣਬੀਰ ਕੁਮਾਰ ਜੱਜੀ ਨੇ ਭਰੋਸਾ ਦਿੱਤਾ ਕਿ ਉਹ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੰਘਰਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਰਾਮਸਰਨ ਸੂਦ, ਅਸ਼ੋਕ ਝਾਂਜੀ, ਜੀਐੱਸ ਰੁਪਾਲ, ਸਵਰਨ ਸਿੰਘ ਨਿਰਦੋਸ਼ੀ, ਗੁਰਪ੍ਰੀਤ ਸਿੰਘ ਮਹਿਕ ਨੂੰ ਜ਼ਿਲ੍ਹਾ ਸਰਪ੍ਰਸਤ, ਦੀਦਾਰ ਗੁਰਨਾ, ਪ੍ਰਵੀਨ ਬੱਤਰਾ, ਦਰਸ਼ਨ ਸਿੰਘ ਬੌਂਦਲੀ, ਮੁਖਤਿਆਰ ਸਿੰਘ, ਰਾਹੁਲ ਗੁਪਤਾ, ਕੁਲਦੀਪ ਸਿੰਘ ਸਤਰਾਣਾ, ਜਗਜੀਤ ਸਿੰਘ ਜਟਾਣਾ, ਸਵਰਨਜੀਤ ਸਿੰਘ ਸੇਠੀ ਨੂੰ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਰਵਿੰਦਰ ਮੌਦਗਿੱਲ ਅਤੇ ਸੰਦੀਪ ਖਮਾਣੋ ਨੂੰ ਜ਼ਿਲ੍ਹਾ ਖਜ਼ਾਨਚੀ, ਅਨਿਲ ਲੁਟਾਵਾ ਅਤੇ ਭੁਪਿੰਦਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਰੂਪੀ ਸ਼ਰਮਾ ਨੂੰ ਬਲਾਕ ਸਰਹਿੰਦ ਦਾ ਪ੍ਰਧਾਨ, ਇੰਦਰਜੀਤ ਸਿੰਘ ਮਗੋ ਨੂੰ ਬਲਾਕ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ, ਰਾਜ ਕਮਲ ਸ਼ਰਮਾ ਨੂੰ ਬਲਾਕ ਬਸੀ ਪਠਾਣਾ ਦਾ ਪ੍ਰਧਾਨ, ਮਨਪ੍ਰੀਤ ਸਿੰਘ ਨੂੰ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ, ਰਾਜੀਵ ਤਿਵਾੜੀ ਨੂੰ ਬਲਾਕ ਖਮਾਣੋ ਦਾ ਪ੍ਰਧਾਨ, ਰਜਨੀਸ਼ ਡੱਲਾ ਨੂੰ ਬਲਾਕ ਅਮਲੋਹ ਦਾ ਪ੍ਰਧਾਨ, ਕਪਿਲ ਬਿੱਟੂ ਨੂੰ ਬਲਾਕ ਚਨਾਥਲ ਕਲਾ ਦਾ ਪ੍ਰਧਾਨ, ਰੂਪ ਨਰੇਸ਼ ਨੂੰ ਬਲਾਕ ਖੇੜਾ ਦਾ ਪ੍ਰਧਾਨ, ਰਣਧੀਰ ਸਿੰਘ ਬਾਗੜੀਆਂ, ਸੁਨੀਲ ਵਰਮਾ, ਨੀਤੀਸ਼ ਗੌਤਮ, ਰਾਜਨ ਭੱਲਾ, ਰਜਿੰਦਰ ਕੁਮਾਰ ਬਸੀ ਪਠਾਣਾ, ਬਲਜਿੰਦਰ ਸਿੰਘ ਪਨਾਗ ਨੂੰ ਜਿਲ੍ਹਾ ਸੰਗਠਨ ਸਕੱਤਰ ਚੁਣਿਆ ਗਿਆ।