ਗੋਪਾਲੋਂ ਦੁੱਧ ਸਭਾ ’ਚ ਦੁੱਧ ਉਤਪਾਦਕਾਂ ਨੂੰ ਮੁਨਾਫ ਵੰਡਿਆ
ਗੋਪਾਲੋਂ ਦੁੱਧ ਸਭਾ ’ਚ ਦੁੱਧ ਉਤਪਾਦਕਾਂ ਨੂੰ ਮੁਨਾਫ ਵੰਡਿਆ
Publish Date: Wed, 14 Jan 2026 05:05 PM (IST)
Updated Date: Wed, 14 Jan 2026 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਗੋਪਾਲੋਂ ਦੁੱਧ ਸਭਾ ਵਿਚ ਲੋਹੜੀ ਦੇ ਤਿਉਹਾਰ ਮੌਕੇ ਗੁਰਪ੍ਰੀਤ ਸਿੰਘ ਨਿਰੀਖਕ ਸਹਿਕਾਰੀ ਸਭਾਵਾਂ ਜੈ ਸਿੰਘ ਵਾਲਾ ਦੀ ਰਹਿਨੁਮਾਨਾਈ ਤੇ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੇਰਕਾ ਮਿਲਕ ਪਲਾਂਟ ਮੁਹਾਲੀ ਤੋਂ ਆਏ ਹਲਕਾ ਅਫਸਰ ਸਤਵਿੰਦਰ ਸਿੰਘ ਚਲਾਕੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਉਤਪਾਦਕਾਂ ਨੂੰ ਵਧੀਆ ਗੁਣਵੱਤਾ ਵਾਲਾ ਦੁੱਧ ਪੈਦਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਸਾਲ 2019 ਤੋਂ 2023 ਤੱਕ ਦੇ ਕੁੱਲ 5 ਲੱਖ 88 ਹਜ਼ਾਰ 844 ਰੁਪਏ ਮੁਨਾਫੇ ਦੀ ਵੰਡ ਕੀਤੀ। ਉਨ੍ਹਾਂ ਦੱਸਿਆ ਕਿ ਸਪਿੰਦਰ ਸਿੰਘ ਨੇ 27 ਹਜ਼ਾਰ 700 ਰੁਪਏ ਦਾ ਮੁਨਾਫ ਖੱਟ ਕੇ ਪਹਿਲਾ, ਬਲਜਿੰਦਰ ਸਿੰਘ ਨੇ 14 ਹਜ਼ਾਰ 300 ਨਾਲ ਦੂਜਾ ਅਤੇ ਜਗਤ ਸਿੰਘ ਨੇ 11 ਹਜ਼ਾਰ 700 ਰੁਪਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਏਰੀਆ ਇੰਚਾਰਜ ਦਵਿੰਦਰ ਸਿੰਘ ਰੰਧਾਵਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਸਤਵਿੰਦਰ ਸਿੰਘ ਚਲਾਕੀ ਤੇ ਹੋਰ ਆਏ ਮਹਿਮਾਨਾ ਤੇ ਵਧੀਆ ਮੁਨਾਫਾ ਖੱਟਣ ਵਾਲੇ ਦੁੱਧ ਉਤਪਾਦਕਾਂ ਦਾ ਸਨਮਾਨ ਵੀ ਕੀਤਾ ਗਿਆ। ਹਲਕਾ ਅਫਸਰ ਚਲਾਕੀ ਨੇ ਦੁੱਧ ਉਤਪਾਦਕਾਂ ਨੂੰ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵਲੋਂ ਸਬਸਿਡੀ ਨਾਲ ਮਿਲਕਿੰਗ ਮਸ਼ੀਨ, ਕੈਟਲਫੀਡ, ਮਿਨਰਲ ਮਿਕਸਚਰ ਤੇ ਹੋਰ ਕਈ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਏਰੀਆ ਇੰਚਾਰਜ ਦਵਿੰਦਰ ਸਿੰਘ ਰੰਧਵਾ ਵਲੋਂ ਸਭਾ ਦੀ ਤਰੱਕੀ ਰਿਪੋਰਟ ਪੜ ਕੇ ਸੁਣਾਈ ਗਈ। ਇਸ ਮੌਕੇ ਕਮੇਟੀ ਮੈਂਬਰ ਸਪਿੰਦਰ ਸਿੰਘ, ਅਮਰਿੰਦਰ ਸਿੰਘ, ਜਗਤ ਸਿੰਘ, ਸੁਖਜੀਤ ਸਿੰਘ, ਰਣਧੀਰ ਸਿੰਘ, ਗੁਰਜੀਤ ਸਿੰਘ ਸਾਬਕਾ ਪ੍ਰਧਾਨ ਦਿਲਬਾਗ ਸਿੰਘ, ਸਕੱਤਰ ਗੁਰਵਿੰਦਰ ਸਿੰਘ, ਸਹਾਇਕ ਹਰਜੋਤ ਸਿੰਘ ਆਦਿ ਮੌਜੂਦ ਸਨ।