ਨਵੇਂ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਚਾਹਲ ਨੇ ਚਾਰਜ ਸੰਭਾਲਿਆ
ਨਵੇਂ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਸਿੰਘ ਚਾਹਲ ਨੇ ਚਾਰਜ ਸੰਭਾਲਿਆ
Publish Date: Wed, 26 Nov 2025 05:15 PM (IST)
Updated Date: Wed, 26 Nov 2025 05:17 PM (IST)
ਫ਼ੋਟੋ ਫ਼ਾਈਲ 8 ਮੰਡੀ ਗੋਬਿੰਦਗੜ੍ਹ ਥਾਣੇ ਦੇ ਨਵੇਂ ਐੱਸਐੱਚਓ ਅੰਮ੍ਰਿਤਬੀਰ ਸਿੰਘ ਚਾਹਲ ਨੂੰ ਬੁੱਕਾ ਭੇਂਟ ਕਰਦੇ ਹੋਏ ਮੋਹਨ ਗੁਪਤਾ ਤੇ ਰਾਹੁਲ ਗੁਪਤਾ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦ੍ਗੜ੍ਹ : ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਨਵੇਂ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਸਿੰਘ ਚਾਹਲ ਨੇ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਕੌਂਸਲਰ ਰਸ਼ਮੀ ਗੁਪਤਾ ਦੇ ਪਤੀ ਸਮਾਜ ਸੇਵਕ ਮੋਹਨ ਗੁਪਤਾ ਅਤੇ ਪ੍ਰਸਿੱਧ ਵਪਾਰੀ ਰਾਹੁਲ ਗੁਪਤਾ ਨੇ ਫੁੱਲਾਂ ਦਾ ਬੁੱਕਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਚਾਹਲ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਉਨ੍ਹਾਂ ਦਾ ਪਹਿਲਾ ਫਰਜ ਹੈ ਜਿਸਦੇ ਲਈ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੁਲਿਸ ਦਾ ਸਾਥ ਦੇਣ ਤਾਂ ਜੋ ਇਲਾਕੇ ਵਿਚੋਂ ਅਪਰਾਧ ਕਰਨ ਵਾਲਿਆਂ ਨੂੰ ਬਾਹਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਸ਼ੇ ਦੀ ਖ਼ਰੀਦ ਵੇਚ ਬਾਰੇ ਕਿਸੇ ਨੂੰ ਵੀ ਪਤਾ ਚਲਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।