ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਨਾਗਰਾ ਨੇ ਮੰਗੀਆਂ ਵੋਟਾਂ
ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਨਾਗਰਾ ਵੱਲੋਂ ਚੋਣ ਪ੍ਰਚਾਰ
Publish Date: Wed, 10 Dec 2025 06:02 PM (IST)
Updated Date: Wed, 10 Dec 2025 06:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਜ਼ੋਨ ਚਨਾਰਥਲ ਕਲਾਂ ਤੋਂ ਕਾਂਗਰਸ ਉਮੀਦਵਾਰ ਕੁਲਵੰਤ ਸਿੰਘ ਚਨਾਰਥਲ ਕਲਾਂ ਤੇ ਬਲਾਕ ਸੰਮਤੀ ਜ਼ੋਨਾਂ ਮੂਲੇਪੁਰ ਤੋਂ ਧਰਮਿੰਦਰ ਸਿੰਘ ਗੋਰਖਾ, ਹੱਲੋਤਾਲੀ ਤੋਂ ਜਨਕ ਰਾਣੀ, ਬਾਲਪੁਰ ਤੋਂ ਰਾਜਿੰਦਰ ਕੌਰ ਸਰਾਣਾ, ਭਮਾਰਸੀ ਬੁਲੰਦ ਤੋਂ ਕਮਲਜੀਤ ਕੌਰ ਭੱਲਮਾਜਰਾ, ਰੁੜਕੀ ਤੋਂ ਅਰਸ਼ਦੀਪ ਸਿੰਘ ਰੁੜਕੀ ਦੇ ਹੱਕ ਵਿਚ ਪਿੰਡਾਂ ਕੋਟਲਾ ਜੱਟਾ, ਜਖਵਾਲੀ, ਧਤੌਦਾ, ਬਾਲਪੁਰ, ਭੱਲਮਾਜਰਾ, ਸੁਹਾਗਹੇੜੀ, ਰੁੜਕੀ ਆਦਿ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਨਾਗਰਾ ਨੇ ਆਪ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕਾਗਜ਼ੀ ਰਹਿ ਗਏ ਹਨ ਅਤੇ ਹਜ਼ਾਰਾਂ ਨੌਜਵਾਨ ਅੱਜ ਵੀ ਬੇਰੁਜ਼ਗਾਰੀ ਕਾਰਨ ਭਟਕ ਰਹੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਾਗੜੀਆਂ, ਸਾਬਕਾ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸੁਖਵਿੰਦਰ ਸਿੰਘ ਕਾਲਾ, ਮਨਪ੍ਰੀਤ ਸਿੰਘ ਮਨੀ, ਰਣਜੀਤ ਸਿੰਘ ਰਾਜੂ, ਅਵਤਾਰ ਸਿੰਘ ਫੌਂਜੀ, ਨਰਿੰਦਰ ਸਿੰਘ ਨਿੰਦੀ, ਗੁਰਜੀਤ ਸਿੰਘ ਕਾਲਾ, ਰਣਬੀਰ ਸਿੰਘ ਹੈਪੀ, ਗੁਰਵੀਰ ਸਿੰਘ ਰੁੜਕੀ, ਸੰਜੂ ਰੁੜਕੀ, ਲਖਵਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਬਾਲਪੁਰ, ਕਰਮਜੀਤ ਸਿੰਘ ਸੁਹਾਗਹੇੜੀ, ਸ਼ਿੰਦਰਪਾਲ ਸਿੰਘ, ਇੰਦਰਪਾਲ ਸਿੰਘ, ਗੁਰਸੇਵਕ ਸਿੰਘ, ਹਰਿੰਦਰ ਸਿੰਘ ਮੂਲੇਪੁਰ, ਅਮਰੀਕ ਸਿੰਘ ਨਲੀਨਾ, ਬਹਾਦਰ ਸਿੰਘ, ਲਖਵਿੰਦਰ ਸਿੰਘ, ਸਵਰਨਦੀਪ ਸਿੰਘ, ਪਰਵਿੰਦਰ ਸਿੰਘ ਗੋਲੂੰ, ਸੁਰਮੁੱਖ ਸਿੰਘ, ਮੇਗਰਾਜ ਤੇ ਕਾਂਗਰਸ ਪਾਰਟੀ ਦੇ ਆਗੂ ਤੇ ਪਿੰਡਾਂ ਦੇ ਪਤਵੰਤੇ ਸੱਜਣ ਮੌਜੂਦ ਸਨ।