ਸੈਰ ਕਰਦੇ ਵਿਅਕਤੀ ਦਾ ਮੋਬਾਈਲ ਤੇ ਨਕਦੀ ਖੋਹੀ, ਕੇਸ ਦਰਜ
ਸੈਰ ਕਰਦੇ ਵਿਅਕਤੀ ਦਾ ਮੋਬਾਈਲ ਤੇ ਨਕਦੀ ਖੋਹੀ, ਕੇਸ ਦਰਜ
Publish Date: Thu, 22 Jan 2026 05:16 PM (IST)
Updated Date: Thu, 22 Jan 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਬਡਾਲੀ ਆਲਾ ਸਿੰਘ ਵਿਖੇ ਸੈਰ ਕਰਦੇ ਵਿਅਕਤੀ ਦਾ ਮੋਬਾਈਲ ਫ਼ੋਨ ਤੇ ਨਗਦੀ ਖੋਹੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਇਸਬਾਲ ਉਰਫ਼ ਬੱਬੂ ਵਾਸੀ ਯੂਪੀ ਹਾਲ ਆਬਾਦ ਬਡਾਲੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਚ ਅਮਨਦੀਪ, ਮਨਵੀਰ ਅਤੇ ਗੋਲਡੀ ਤੇ ਕੁਝ ਹੋਰ ਨਾਂ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁੱਦਈ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਗਿਆ ਸੀ, ਉਸ ਦੌਰਾਨ ਉਕਤ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾ ਕੇ ਡਰਾਇਆ ਅਤੇ ਉਸ ਤੋਂ 1500 ਰੁਪਏ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ।